ਪੰਜਾਬ ਐਂਡ ਸਿੰਧ ਬੈਂਕ ਨੇ ਸਫਲ ਐੱਨਆਰਆਈ ਕਾਨਫਰੰਸ ਕਰਵਾਈ
ਪੰਜਾਬ ਐਂਡ ਸਿੰਧ ਬੈਂਕ ਨੇ ਸਫਲ ਐਨਆਰਆਈ ਕਾਨਫਰੰਸ ਕਰਵਾਈ
Publish Date: Sat, 15 Nov 2025 07:25 PM (IST)
Updated Date: Sat, 15 Nov 2025 07:26 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫ਼ਤਰ ਬਠਿੰਡਾ ਨੇ ਸਿਲਵਰ ਪਾਮ ਹੋਟਲ ਮਲੋਟ ਵਿਖੇ ਇੱਕ ਐੱਨਆਰਆਈ ਕਾਨਫਰੰਸ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਲਗਭਗ 40 ਐੱਨਆਰਆਈ ਗਾਹਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੈਸ਼ਨ ਦੌਰਾਨ ਬੈਂਕ ਅਧਿਕਾਰੀਆਂ ਨੇ ਐੱਨਆਰਆਈ ਗਾਹਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਬੈਂਕਿੰਗ ਸਕੀਮਾਂ, ਨਿਵੇਸ਼ ਦੇ ਮੌਕਿਆਂ ਅਤੇ ਆਕਰਸ਼ਕ ਵਿਆਜ ਦਰਾਂ ਬਾਰੇ ਦੱਸਿਆ। ਕਾਨਫਰੰਸ ਵਿਚ ਡਿਪਟੀ ਜਨਰਲ ਮੈਨੇਜਰ ਚੰਡੀਗੜ੍ਹ ਕਵਰਲਾਲ, ਸਹਾਇਕ ਜਨਰਲ ਮੈਨੇਜਰ ਪੰਕਜ ਸ਼ੁਕਲਾ, ਜ਼ੋਨਲ ਮੈਨੇਜਰ ਅਮਿਤ ਨਾਗਰ, ਚੀਫ ਮੈਨੇਜਰ ਅਤਿਰੀਕ ਸ਼ਰਮਾ, ਸੰਦੀਪ ਕੁਮਾਰ ਅਤੇ ਬਿਮਲੇਸ਼ ਪ੍ਰਸਾਦ ਸਮੇਤ ਸੀਨੀਅਰ ਬੈਂਕ ਅਧਿਕਾਰੀ ਆਦਿ ਮੌਜੂਦ ਸਨ।