ਪ੍ਰੀਤਮ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਗੋਨਿਆਣਾ ’ਚ ਲੱਡੂ ਵੰਡੇ
ਪ੍ਰੀਤਮ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਗੋਨਿਆਣਾ ’ਚ ਲੱਡੂ ਵੰਡੇ
Publish Date: Sat, 15 Nov 2025 07:23 PM (IST)
Updated Date: Sat, 15 Nov 2025 07:26 PM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ : ਕਾਂਗਰਸ ਹਾਈਕਮਾਂਡ ਵੱਲੋਂ ਹਲਕਾ ਭੁੱਚੋ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਜ਼ਿਲ੍ਹਾ ਬਠਿੰਡਾ ਕਾਂਗਰਸ ਕਮੇਟੀ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਦੀ ਖੁਸ਼ੀ ਵਿਚ ਗੋਨਿਆਣਾ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਆਕਲੀਆ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਬਲਾਕ ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਅਤੇ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ ਤਾਂ ਜੋ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪ੍ਰੀਤਮ ਸਿੰਘ ਕੋਟਭਾਈ ਨੂੰ ਜੋ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨਾਲ ਵਰਕਰਾਂ ਵਿਚ ਉਤਸ਼ਾਹ ਪੂਰੀ ਤਰ੍ਹਾਂ ਵੱਧ ਗਿਆ ਹੈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਸਾਬਕਾ ਚੇਅਰਮੈਨ, ਸੋਨੂੰ ਰੋਮਾਣਾ ਸੀਨੀਅਰ ਆਗੂ, ਮਨਮੋਹਨ ਧਿੰਗੜਾ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਦੀਪ ਸਿੰਘ ਗੋਨੀ ਸਰਾਂ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਕੁਲਦੀਪ ਸਿੰਘ ਦਾਨ ਸਿੰਘ ਵਾਲਾ, ਸ਼ਵਿੰਦਰ ਸਿੰਘ ਨੇਹੀਆਂ ਵਾਲਾ, ਗੁਰਪ੍ਰੀਤ ਸਿੰਘ ਗਿਲਪਤੀ, ਰਜਿੰਦਰ ਸਿੰਘ ਮੈਂਬਰ ਜੀਦਾ, ਗੁਰਪਿਆਰ ਸਿੰਘ ਅਬਲੂ, ਗੁਰਾਦਿੱਤਾ ਸਿੰਘ ਸਾਬਕਾ ਸਰਪੰਚ ਅਮਰਗੜ੍ਹ, ਜਗਜੀਤ ਸਿੰਘ ਜੀਤਾ ਸੈਕਟਰੀ ਸਿਵੀਆਂ, ਸੰਦੀਪ ਸਿੰਘ ਸਾਬਕਾ ਸਰਪੰਚ ਬਲਾਹੜ੍ਹ ਵਿੰਝੂ, ਜਗਸੀਰ ਸਿੰਘ ਸੀਰਾ ਸਾਬਕਾ ਸਰਪੰਚ ਜੰਡਾਂਵਾਲਾ, ਸਤਪਾਲ ਸਿੰਘ ਮਾਸ਼ਾ ਸਾਬਕਾ ਸਰਪੰਚ, ਸੂਬਾ ਸਿੰਘ ਦਾਨ ਸਿੰਘ ਵਾਲਾ, ਸਰਬਜੀਤ ਸਿੰਘ ਸਰਪੰਚ ਅਮਰਗੜ੍ਹ, ਬਲਤੇਜ ਸਿੰਘ ਬਲਾਹੜ ਮਹਿਮਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਆਕਲੀਆ, ਗੁਰਪ੍ਰੀਤ ਸਿੰਘ ਕਾਲਾ ਆਕਲੀਆ, ਰਾਜ ਕੁਮਾਰ, ਸਤੀਸ਼ ਕੁਮਾਰ ਕਾਲਾ, ਇਕੱਤਰ ਸਿੰਘ ਬਰਕੰਦੀ, ਹਰਮੇਲ ਸਿੰਘ ਕੋਠੇ ਨੱਥਾ ਸਿੰਘ ਵਾਲੇ, ਸੰਦੀਪ ਕੁਮਾਰ ਸੀਟੂ, ਡਾ. ਸ਼ਾਮ ਸੁੰਦਰ, ਬੋਹੜ ਸਿੰਘ, ਡਾ. ਵਸਦੇਵ ਸ਼ਰਮਾ, ਸੁਰਜੀਤ ਸਿੰਘ ਕੌਂਸਲਰ, ਤਾਰਾ ਚੰਦ ਕੌਂਸਲਰ, ਕਾਲੂ ਸਿੰਘ ਲੱਖੀ ਜਵੇਲਰ, ਟਹਿਲ ਸਿੰਘ ਟਿੰਕੂ, ਜਗਜੀਤ ਸਿੰਘ ਮੱਠਾੜੂ, ਬੁਧਰਾਮ ਭੰਡਾਰੀ, ਗੁਰਸੇਵਕ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਗੋਨਿਆਣਾ ਖੁਰਦ, ਚਰਨਜੀਤ ਸਿੰਘ ਗੋਨਿਆਣਾ ਖੁਰਦ, ਅਮਨਦੀਪ ਕੌਰ ਬਰਾੜ ਮੀਤ ਪ੍ਰਧਾਨ ਮਹਿਲਾ ਵਿੰਗ ਹਰਰਾਏਪੁਰ, ਰੋਸ਼ਨਦੀਪ ਸਿੰਘ ਹਰਰਾਏਪੁਰ, ਰਣਧੀਰ ਸਿੰਘ ਧੀਰਾ ਮਹਿਮਾ ਸਰਜਾ, ਲਖਬੀਰ ਸਿੰਘ ਮਹਿਮਾ ਸਰਜਾ, ਕਰਨੈਲ ਸਿੰਘ ਮਹਿਮਾ ਸਰਜਾ, ਡਾ. ਜਸਵੀਰ ਸਿੰਘ ਕੋਠੇ ਨਾਥਿਆਣਾ, ਰਾਜ ਸਿੰਘ ਮੈਂਬਰ ਕੋਠੇ ਨੱਥਾ ਸਿੰਘ, ਸਤਪਾਲ ਸ਼ਰਮਾ, ਬਿੱਟੂ ਸਿੰਘ ਕੋਠੇ ਨੱਥਾ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਆਦਿ ਹਾਜ਼ਰ ਸਨ।