Bathinda Crime : ਭਾਣਜੇ ਨੇ ਮਾਮੇ ਦੀ ਮਾਰੀ ਗੋਲੀ, ਭਾਣਜੇ ਸਮੇਤ ਤਿੰਨ ਖਿਲਾਫ ਕੇਸ ਦਰਜ
ਪੀੜਤ ਨੇ ਦੱਸਿਆ ਕਿ ਗੋਲੀ ਉਸਦੇ ਸੱਜੇ ਪੱਟ ਵਿੱਚ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਪੀੜਿਤ ਦੇ ਬਿਆਨਾਂ ਦੇ ਆਧਾਰ ਤੇ ਤਿੰਨੇ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Thu, 30 Apr 2026 10:49 AM (IST)
Updated Date: Thu, 30 Apr 2026 10:51 AM (IST)
ਸੀਨੀਅਰ ਰਿਪੋਰਟਰ ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਮਿਰਜੈਆਣਾ ਵਿੱਚ ਭਾਣਜੇ ਵੱਲੋਂ ਆਪਣੇ ਸਕੇ ਮਾਮੇ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਮਾਮਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਮਰਜੀਤ ਸਿੰਘ ਵਾਸੀ ਪਿੰਡ ਪੇਰੋ ਜ਼ਿਲ੍ਾ ਮਾਨਸਾ ਨਹੀਂ ਦੱਸਿਆ ਕਿ ਉਸ ਦਾ ਭਾਣਜਾ ਬਲਜਿੰਦਰ ਸਿੰਘ ਆਪਣੀ ਮਾਂ ਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ ਜਿਸ ਕਾਰਨ ਉਹ ਉਸ ਨੂੰ ਸਮਝਾਉਣ ਲਈ ਪਿੰਡ ਮਿਰਜੈਆਣਾ ਆਇਆ ਹੋਇਆ ਸੀ।
ਪੀੜਤ ਨੇ ਦੱਸਿਆ ਕਿ ਜਦੋਂ ਉਹ ਆਪਣੀ ਭੈਣ ਦੇ ਘਰ ਆਇਆ ਤਾਂ ਉਸ ਦਾ ਭਾਣਜਾ ਬਲਜਿੰਦਰ ਸਿੰਘ ਉਸ ਦਾ ਸਾਥੀ ਬਲਕਰਨ ਸਿੰਘ ਉਰਫ ਕਾਲਾ ਅਤੇ ਮੰਗੂ ਸਿੰਘ ਵਾਸੀ ਪਿੰਡ ਮੈਨੂਆਣਾ ਸ਼ਰਾਬ ਪੀ ਰਹੇ ਸਨ। ਪੀੜਤ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਭਾਣਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪਣੇ 32 ਬੋਰ ਪਿਸਟਲ ਨਾਲ ਉਸ ਉੱਪਰ ਗੋਲੀ ਚਲਾ ਦਿੱਤੀ।