Insta Queen News : ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮੁੜ ਸੁਰਖ਼ੀਆਂ ’ਚ, ਹੁਣ ਲੱਗੇ ਇਹ ਦੋਸ਼
ਐੱਸਐੱਸਪੀ ਦਫ਼ਤਰ ਪਹੁੰਚੀ ਗੁਰਮੀਤ ਕੌਰ ਨੇ ਕਿਹਾ ਹੈ ਕਿ ਉਸ ਦੇ ਪਤੀ ਬਲਵਿੰਦਰ ਸਿੰਘ, ਜਿਸ ਨਾਲ ਉਸ ਦਾ ਅਦਾਲਤ ’ਚ ਕੇਸ ਚੱਲ ਰਿਹਾ ਹੈ। ਉਸ ਨਾਲ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ 1 ਦਸੰਬਰ ਨੂੰ ਬਠਿੰਡਾ ਦੇ ਇਕ ਗੁਰਦੁਆਰਾ ਸਾਹਿਬ ’ਚ ਵਿਆਹ ਕਰਵਾ ਲਿਆ ਹੈ, ਜਦਕਿ ਵਿਆਹ ਕਰਵਾਉਣ ਦੌਰਾਨ ਦਿੱਤੇ ਗਏ ਕਾਗਜ਼ਾਤ ’ਚ ਵੀ ਹੇਰ ਫੇਰ ਕੀਤੀ ਗਈ ਹੈ।
Publish Date: Wed, 03 Dec 2025 09:04 PM (IST)
Updated Date: Wed, 03 Dec 2025 09:09 PM (IST)
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਪਿਛਲੇ ਕਰੀਬ ਇਕ ਸਾਲ ਤੋਂ ਮੀਡੀਆ ’ਚ ਸੁਰਖੀਆਂ ਬਣੀ ਹੋਈ ਥਾਰ ਵਾਲੀ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇਕ ਵਾਰ ਫਿਰ ਸੁਰਖ਼ੀਆਂ ’ਚ ਹੈ। ਅਮਨਦੀਪ ਕੌਰ ਨਾਲ ਚਿੱਟੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਬਲਵਿੰਦਰ ਸਿੰਘ ਦੀ ਪਹਿਲੀ ਪਤਨੀ ਗੁਰਮੀਤ ਕੌਰ ਨੇ ਐੱਸਐੱਸਪੀ ਦਫ਼ਤਰ ਪਹੁੰਚ ਕੇ ਮੁੜ ਅਮਨਦੀਪ ਤੇ ਬਲਵਿੰਦਰ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਐੱਸਐੱਸਪੀ ਦਫ਼ਤਰ ਪਹੁੰਚੀ ਗੁਰਮੀਤ ਕੌਰ ਨੇ ਕਿਹਾ ਹੈ ਕਿ ਉਸ ਦੇ ਪਤੀ ਬਲਵਿੰਦਰ ਸਿੰਘ, ਜਿਸ ਨਾਲ ਉਸ ਦਾ ਅਦਾਲਤ ’ਚ ਕੇਸ ਚੱਲ ਰਿਹਾ ਹੈ। ਉਸ ਨਾਲ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ 1 ਦਸੰਬਰ ਨੂੰ ਬਠਿੰਡਾ ਦੇ ਇਕ ਗੁਰਦੁਆਰਾ ਸਾਹਿਬ ’ਚ ਵਿਆਹ ਕਰਵਾ ਲਿਆ ਹੈ, ਜਦਕਿ ਵਿਆਹ ਕਰਵਾਉਣ ਦੌਰਾਨ ਦਿੱਤੇ ਗਏ ਕਾਗਜ਼ਾਤ ’ਚ ਵੀ ਹੇਰ ਫੇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਜੋ ਲੰਬੇ ਸਮੇਂ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਜੇਲ੍ਹ ਵਿਚ ਬੰਦ ਸੀ, ਨੂੰ ਪਿਛਲੇ ਦਿਨੀਂ ਜ਼ਮਾਨਤ ਮਿਲੀ ਸੀ।
ਪੁਲਿਸ ਕਰ ਰਹੀ ਤਫ਼ਤੀਸ਼ : ਏਐੱਸਆਈ
ਉਥੇ ਹੀ ਇਸ ਮਾਮਲੇ ’ਚ ਪੁਲਿਸ ਵੱਲੋਂ ਕੁੱਝ ਵੀ ਖੁੱਲ੍ਹ ਕੇ ਨਹੀਂ ਬੋਲਿਆ ਗਿਆ। ਐੱਸਐੱਸਪੀ ਬਠਿੰਡਾ ਦੇ ਰੀਡਰ ਏਐੱਸਆਈ ਰਮਨਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਮਹਿਲਾ ਦਾ ਦਾਅਵਾ ਹੈ ਕਿ ਬਲਵਿੰਦਰ ਸਿੰਘ ਤੇ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਹੁਣ ਫ਼ਰਾਰ ਹੋ ਜਾਣਗੇ।