Bathinda News : ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਸਿੱਧੀ ਟੱਕਰ 'ਚ ਔਰਤ ਦੀ ਮੌਤ; ਤਿੰਨ ਗੰਭੀਰ ਜ਼ਖ਼ਮੀ
ਤਲਵੰਡੀ ਸਾਬੋ ਵਾਸੀ ਸਤਨਾਮ ਸਿੰਘ ਸੱਤਾ ਦਾ ਪਰਿਵਾਰ ਜਿਸ ਵਿੱਚ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ,ਪੁੱਤਰ ਅਮਨਦੀਪ ਸਿੰਘ ਅਤੇ ਧੀ ਮਨਜਿੰਦਰ ਕੌਰ ਸ਼ਾਮਲ ਸਨ।ਜੋ ਅੱਜ ਸਵੇਰੇ ਆਪਣੀ ਮਾਈਕਰਾ ਕਾਰ 'ਤੇ ਫਿਰੋਜ਼ਪੁਰ ਵੱਲ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ 'ਤੇ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਪਿੰਡ ਜੀਵਨ ਸਿੰਘ ਵਾਲਾ ਦੇ ਲਸਾੜਾ ਨਾਲੇ ਕੋਲ ਅੱਗੇ ਤੋਂ ਆ ਰਹੀ ਤੇਜ਼ ਰਫਤਾਰ ਹੌਂਡਾ ਕਾਰ ਨਾਲ ਉਨ੍ਹਾਂ ਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ।
Publish Date: Wed, 28 Jan 2026 07:15 PM (IST)
Updated Date: Wed, 28 Jan 2026 07:19 PM (IST)
ਖੁਸ਼ਦੀਪ ਸਿੰਘ ਗਿੱਲ, ਤਲਵੰਡੀ ਸਾਬੋ : ਅੱਜ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ਮਾਰਗ *ਤੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਦੋ ਕਾਰਾਂ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਇੱਕ ਔਰਤ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਤਲਵੰਡੀ ਸਾਬੋ ਵਾਸੀ ਸਤਨਾਮ ਸਿੰਘ ਸੱਤਾ ਦਾ ਪਰਿਵਾਰ ਜਿਸ ਵਿੱਚ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ, ਪੁੱਤਰ ਅਮਨਦੀਪ ਸਿੰਘ ਅਤੇ ਧੀ ਮਨਜਿੰਦਰ ਕੌਰ ਸ਼ਾਮਲ ਸਨ ਜੋ ਅੱਜ ਸਵੇਰੇ ਆਪਣੀ ਮਾਈਕਰਾ ਕਾਰ 'ਤੇ ਫਿਰੋਜ਼ਪੁਰ ਵੱਲ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ 'ਤੇ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਪਿੰਡ ਜੀਵਨ ਸਿੰਘ ਵਾਲਾ ਦੇ ਲਸਾੜਾ ਨਾਲੇ ਕੋਲ ਅੱਗੇ ਤੋਂ ਆ ਰਹੀ ਤੇਜ਼ ਰਫਤਾਰ ਹੌਂਡਾ ਕਾਰ ਨਾਲ ਉਨ੍ਹਾਂ ਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਦੋਵਾਂ ਕਾਰਾਂ ਵਿੱਚ ਸਵਾਰ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਮੱਦਦ ਨਾਲ ਐਂਬੂਲੈਂਸ 108 ਰਾਹੀਂ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।ਪਰ ਹਾਲਤ ਗੰਭੀਰ ਹੋਣ ਕਰਕੇ ਸਾਰਿਆਂ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਜਿੱਥੇ ਅਮਰਜੀਤ ਕੌਰ (51) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦ ਕਿ ਅਮਨਦੀਪ ਸਿੰਘ,ਮਨਜਿੰਦਰ ਕੌਰ ਅਤੇ ਹੌਂਡਾ ਕਾਰ ਚਾਲਕ ਗੁਰਜੰਟ ਸਿੰਘ ਵਾਸੀ ਕੋਟਕਪੂਰਾ ਜੇਰੇ ਇਲਾਜ ਹਨ।ਤਲਵੰਡੀ ਸਾਬੋ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਆਰੰਭ ਕਰ ਦਿੱਤੀ ਹੈ।