ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ’ਚ ਹਰੀ ਦਾਸ ਦੇ ਡੇਰੇ ’ਚ ਮੇਲਾ ਲੱਗਿਆ ਸੀ, ਜਿੱਥੇ ਪਿੰਡ ਲਾਲਬਾਈ ਦੇ ਕਈ ਨੌਜ਼ਵਾਨ ਪਹੁੰਚੇ ਹੋਏ ਸਨ। ਉਨ੍ਹਾਂ ’ਚੋਂ ਸੋਨੂੰ ਨਾਂ ਦੇ ਨੌਜਵਾਨ ਦੀ ਪਿੰਡ ਦੇ ਹੀ ਇਕ ਨੌਜਵਾਨ ਰਾਜਾ ਸਿੰਘ ਨਾਲ ਲੜਾਈ ਹੋ ਗਈ ਜਿੱਥੇ ਸੋਨੂੰ ਨੇ ਰਾਜਾ ਸਿੰਘ ਦੇ ਸਿਰ ’ਚ ਕਾਪੇ ਦਾ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਕਰਕੇ ਉਹ ਪਿੰਡ ’ਚ ਆਪਣੇ ਰਿਸ਼ਤੇਦਾਰ ਬਲਕਰਨ ਸਿੰਘ ਦੇ ਘਰ ’ਚ ਵੜ ਗਿਆ।
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਜਿ਼ਲ੍ਹੇ ਦੇ ਪਿੰਡ ਰਾਏ ਕੇ ਕਲਾਂ ਵਿਖੇ ਹਰੀ ਦਾਸ ਦੇ ਡੇਰੇ ’ਤੇ ਰਾਤੀ ਲੱਗੇ ਮੇਲੇ ’ਚ ਦੋ ਗੁੱਟਾਂ ਦੇ ਦਰਜ਼ਨਾਂ ਨੌਜ਼ਵਾਨ ਨੇ ਕਿਸੇ ਗੱਲ ਨੂੰ ਲੈ ਕੇ ਹੋਈ ਲੜਾਈ ’ਚ ਇਕ ਦੂਸਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਮੌਕੇ ’ਤੇ ਬਚਾਅ ਲਈ ਪਹੁੰਚੇ ਥਾਣਾ ਨੰਦਗੜ੍ਹ ਦੇ ਮੁਖੀ ਅਤੇ ਸਹਾਇਕ ਥਾਣੇਦਾਰ ’ਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਹਮਲਾ ਕਰਕੇ ਦੋਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਆਪਣੇ ਬਚਾਓ ਲਈ ਅਤੇ ਨੌਜਵਾਨਾਂ ਦੇ ਹਜ਼ੂਮ ਨੂੰ ਤਿੱਤਰ–ਬਿੱਤਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ’ਚ ਹਰੀ ਦਾਸ ਦੇ ਡੇਰੇ ’ਚ ਮੇਲਾ ਲੱਗਿਆ ਸੀ, ਜਿੱਥੇ ਪਿੰਡ ਲਾਲਬਾਈ ਦੇ ਕਈ ਨੌਜ਼ਵਾਨ ਪਹੁੰਚੇ ਹੋਏ ਸਨ। ਉਨ੍ਹਾਂ ’ਚੋਂ ਸੋਨੂੰ ਨਾਂ ਦੇ ਨੌਜਵਾਨ ਦੀ ਪਿੰਡ ਦੇ ਹੀ ਇਕ ਨੌਜਵਾਨ ਰਾਜਾ ਸਿੰਘ ਨਾਲ ਲੜਾਈ ਹੋ ਗਈ ਜਿੱਥੇ ਸੋਨੂੰ ਨੇ ਰਾਜਾ ਸਿੰਘ ਦੇ ਸਿਰ ’ਚ ਕਾਪੇ ਦਾ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਕਰਕੇ ਉਹ ਪਿੰਡ ’ਚ ਆਪਣੇ ਰਿਸ਼ਤੇਦਾਰ ਬਲਕਰਨ ਸਿੰਘ ਦੇ ਘਰ ’ਚ ਵੜ ਗਿਆ। ਰਾਜਾ ਸਿੰਘ ਨੇ ਗਿੱਦੜਬਾਹਾ ਤੋਂ ਹੋਰ ਨੌਜਵਾਨਾਂ ਨੂੰ ਬੁਲਾ ਲਿਆ ਗਿਆ ਜਿੱਥੇ ਨੌਜ਼ਵਾਨਾਂ ਨੇ ਬਲਕਰਨ ਸਿੰਘ ਦਾ ਘਰ ਘੇਰ ਲਿਆ।
ਨੌਜਵਾਨ ਬਲਕਰਨ ਸਿੰਘ ਦੇ ਘਰ ਦੀ ਕੰਧ ਟੱਪ ਕੇ ਘਰ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਸਨ।ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਨੌਜ਼ਵਾਨਾਂ ਦੇ ਹਜ਼ੂਮ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ, ਕੁੱਝ ਨੌਜਵਾਨਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ, ਉਹ ਘਰ ’ਚ ਲੁਕੇ ਸੋਨੂੰ ਨਾਂ ਦੇ ਲੜਕੇ ਨੂੰ ਬਾਹਰ ਕੱਢਣ ਲਈ ਕਹਿ ਰਹੇ ਸਨ।
ਇਸੇ ਦੌਰਾਨ ਹਜ਼ੂਮ ਵੱਲੋਂ ਪਿੰਡ ਰਾਏ ਕੇ ਕਲਾਂ ਦੇ ਲਵਿਸ਼ ਦੀ ਅਗਵਾਈ ਹੇਠ ਇੱਟਾਂ ਰੋੜਿਆ, ਡਾਂਗਾ ਤੇ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ।ਲਵਿਸ਼ ਨੇ ਮਾਰ ਦੇਣ ਦੀ ਨੀਅਤ ਨਾਲ ਕਿਰਪਾਨ ਦਾ ਵਾਰ ਸਿੱਧਾ ਸਿਰ ਵੱਲ ਕਰ ਦਿੱਤਾ ਉਸ ਨੇ ਆਪਣਾ ਬਚਾਅ ਕਰਦਿਆਂ ਖੱਬੀ ਬਾਂਹ ਅੱਗੇ ਕਰ ਦਿੱਤੀ ਜਿਸ ਕਾਰਨ ਕਿਰਪਾਨ ਬਾਂਹ ’ਤੇ ਲੱਗ ਗਈ ਤੇ ਉਹ ਹੇਠਾਂ ਡਿੱਗ ਪਿਆ।ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੇ ਵੀ ਕਈ ਇੱਟਾਂ ਰੋੜੇ ਵੱਜਣ ਕਾਰਨ ਸੱਟਾਂ ਲੱਗੀਆਂ ਹਨ।ਦੂਸਰੇ ਪਾਸੇ ਇਸ ਲੜਾਈ ’ਚ ਕਈ ਨੌਜ਼ਵਾਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ।
ਨੌਜਵਾਨਾਂ ਨੂੰ ਖਿਡਾਉਣ ਲਈ ਪੁਲਿਸ ਨੂੰ ਹਵਾਈ ਫਾਈਰਿੰਗ ਵੀ ਕਰਨੀ ਪਈ।ਨੌਜ਼ਵਾਨਾਂ ’ਚ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਹੈ ਹਾਲੇ ਇਸ ਦਾ ਪਤਾ ਨਹੀਂ ਲੱਗ ਸਕਿਆ।ਨੌਜ਼਼ਵਾਨਾਂ ਦੇ ਹਜ਼ੂਮ ਨੇ ਪੁਲਿਸ ਦੀ ਸਰਕਾਰੀ ਗੱਡੀ, ਬੱਸ ਤੇ ਕਾਰ ਦੀ ਵੀ ਭੰਨਤੋੜ ਵੀ ਕਰ ਦਿੱਤੀ।ਪੁਲਿਸ ਨੇ ਇਸ ਮਾਮਲੇ ’ਚ ਰਾਜਨ, ਚੇਤੂ, ਲਾਡੀ, ਬਲਵਿੰਦਰ ਸਿੰਘ ਬੱਬੂ, ਪਾਡਾ ਤੇ ਗੱਗੀ ਵਾਸੀ ਰਾਏ ਕੇ ਕਲਾਂ ਸਮੇਤ ਦੋ ਨਾਮੂਲਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਜ਼ਖਮੀ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੂੰ ਇਲਾਜ਼ ਲਈ ਬਠਿੰਡਾ ਦੇ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ਵਾਸੀ ਸਹਿਮੇ ਹੋਏ ਹਨ।