ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ, ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ
ਪਰ ਉਧਰ ਅਮਰੀਕਾ 'ਚ ਬੈਠੇ ਅੱਤਵਾਦੀ ਗੁਰ ਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਖਾਲਿਸਤਾਨ ਜਿੰਦਾਬਾਦ ਦੇ ਲਿਖੇ ਨਾਅਰਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਨਾਲ ਹੀ ਪੰਨੂ ਨੇ 19 ਅਕਤੂਬਰ ਤੱਕ ਦੂਜੇ ਰਾਜਾਂ ਦੇ ਪਰਵਾਸੀਆਂ ਨੂੰ ਪੰਜਾਬ ਛੱਡ ਜਾਣ ਸਿੱਧੇ ਤੌਰ 'ਤੇ ਧਮਕੀ ਦਿੱਤੀ ਹੈ।
Publish Date: Mon, 22 Sep 2025 11:22 AM (IST)
Updated Date: Mon, 22 Sep 2025 11:30 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਸੋਮਵਾਰ ਦੀ ਸਵੇਰ ਨੂੰ ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਪਾਏ ਗਏ ਹਨ ਅਤੇ ਨਾਲ ਹੀ 19 ਅਕਤੂਬਰ ਤੱਕ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਛੱਡ ਜਾਣ ਸਬੰਧੀ ਵੀ ਲਿਖਿਆ ਪਾਇਆ ਗਿਆ ਹੈ। ਉਧਰ ਉਕਤ ਮਾਮਲਾ ਉਜਾਗਰ ਹੁੰਦਿਆਂ ਹੀ ਬਟਾਲਾ ਅਤੇ ਰੇਲਵੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਸਿਟੀ ਸੰਜੀਵ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲਿਖੇ ਹੋਏ ਨਾਅਰਿਆਂ ਨੂੰ ਕਾਲਾ ਰੰਗ ਮਾਰ ਕੇ ਮਿਟਾਇਆ ਗਿਆ। ਹਾਲਾਂਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਅਤੇ ਇੱਕ ਬੋਰਡ ਤੇ 19 ਅਕਤੂਬਰ ਤੱਕ ਪਰਵਾਸੀ ਮਜ਼ਦੂਰਾਂ ਨੂੰ ਛੱਡ ਜਾਣ ਬਾਰੇ ਲਿਖੀ ਲਿਖਤ ਬਾਰੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਅਜਿਹੀ ਕੋਈ ਗੱਲ ਨਹੀਂ ਵਾਪਰੀ ਹੈ। ਪਰ ਉਧਰ ਅਮਰੀਕਾ 'ਚ ਬੈਠੇ ਅੱਤਵਾਦੀ ਗੁਰ ਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਖਾਲਿਸਤਾਨ ਜਿੰਦਾਬਾਦ ਦੇ ਲਿਖੇ ਨਾਅਰਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਨਾਲ ਹੀ ਪੰਨੂ ਨੇ 19 ਅਕਤੂਬਰ ਤੱਕ ਦੂਜੇ ਰਾਜਾਂ ਦੇ ਪਰਵਾਸੀਆਂ ਨੂੰ ਪੰਜਾਬ ਛੱਡ ਜਾਣ ਸਿੱਧੇ ਤੌਰ 'ਤੇ ਧਮਕੀ ਦਿੱਤੀ ਹੈ। ਉਧਰ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।