Gurdaspur News : ਪੁਰਤਗਾਲ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਏਚੱਕ ਦੇ ਨੌਜਵਾਨ ਦੀ ਪੁਰਤਗਾਲ ’ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜੁਗਰਾਜ ਸਿੰਘ (32) ਕਰੀਬ ਤਿੰਨ ਸਾਲ ਪਹਿਲਾਂ ਰੁਜ਼ਗਾਰ ਲਈ ਪੁਰਤਗਾਲ ਗਿਆ ਸੀ।
Publish Date: Fri, 12 Dec 2025 10:52 PM (IST)
Updated Date: Fri, 12 Dec 2025 10:54 PM (IST)
ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਧਿਆਨਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਏਚੱਕ ਦੇ ਨੌਜਵਾਨ ਦੀ ਪੁਰਤਗਾਲ ’ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜੁਗਰਾਜ ਸਿੰਘ (32) ਕਰੀਬ ਤਿੰਨ ਸਾਲ ਪਹਿਲਾਂ ਰੁਜ਼ਗਾਰ ਲਈ ਪੁਰਤਗਾਲ ਗਿਆ ਸੀ। ਉਸ ਨੇ ਆਉੰਦੇ ਸਾਲ ਦੋ ਜਨਵਰੀ ਨੂੰ ਵਾਪਸ ਘਰ ਆਉਣਾ ਸੀ, ਪਰ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਬੀਤੇ ਕੱਲ੍ਹ ਉੱਥੇ ਵਾਪਰੇ ਇਕ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਜੁਗਰਾਜ ਵਿਆਹਿਆ ਹੋਇਆ ਤੇ ਉਸਦਾ ਇਕ ਤਿੰਨ ਸਾਲ ਦਾ ਪੁੱਤਰ ਵੀ ਹੈ। ਪਰਿਵਾਰ ਨੇ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ।