ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕੁਲ 15 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੇ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ, ਜੋ ਕਿ ਵਿਕਾਸ ਕਾਰਜਾਂ ’ਤੇ ਪਿੰਡਾਂ ਦੇ ਲੋਕਾਂ ਵਲੋਂ ਲਗਾਈ ਗਈ ਮੋਹਰ ਹੈ। ਵਿਧਾਇਕ ਕਲਸੀ ਨੇ ਕਿਹਾ ਕਿ ਉਨ੍ਹਾਂ 4 ਸਾਲਾਂ ਦਾ ਸਮਾਂ ਲੋਕਾਂ ਵਿਚ ਗੁਜ਼ਾਰਦਿਆਂ ਹਰੇਕ ਵਾਰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਨਾਲ ਵਿਕਾਸ ਦੇ ਕੰਮ ਵੀ ਕਰਵਾਏ ਹਨ ਅਤੇ ਭਵਿੱਖ ਵਿਚ ਵੀ ਇਹ ਸਿਲਸਿਲਾ ਇੰਝ ਹੀ ਜਾਰੀ ਰਹੇਗਾ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਅੱਜ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪਿਛਲੇ 75 ਸਾਲਾਂ ਤੱਕ ਬਟਾਲਾ ’ਤੇ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਰਾਜ ਕੀਤਾ, ਪਰ ਬਟਾਲਾ ਸ਼ਹਿਰ ਵਿਕਾਸ ਕੋਈ ਵੀ ਪਾਰਟੀ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬਾ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆ ਕੇ ਇਕ ਮੌਕਾ ਦਿੱਤਾ ਹੈ ਤੇ ਮੈਨੂੰ ਬਟਾਲਾ ਦਾ ਵਿਧਾਇਕ ਬਣਾਇਆ ਹੈ ਤਾਂ ਪਿਛਲੇ 4 ਸਾਲਾਂ ਵਿਚ ਮੈਂ ਜਿਥੇ ਵਿਧਾਨ ਸਭਾ ਹਲਕਾ ਬਟਾਲਾ ਸਮੇਤ ਸਮੁੱਚੇ ਸ਼ਹਿਰ ਦਾ ਰੱਜਵਾਂ ਵਿਕਾਸ ਕਰਵਾਇਆ ਹੈ ਤੇ ਕਰਵਾ ਵੀ ਰਿਹਾ ਹਾਂ, ਉਥੇ ਨਾਲ ਇਹ ਸਭ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਪਾਇਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕੁਲ 15 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੇ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ, ਜੋ ਕਿ ਵਿਕਾਸ ਕਾਰਜਾਂ ’ਤੇ ਪਿੰਡਾਂ ਦੇ ਲੋਕਾਂ ਵਲੋਂ ਲਗਾਈ ਗਈ ਮੋਹਰ ਹੈ। ਵਿਧਾਇਕ ਕਲਸੀ ਨੇ ਕਿਹਾ ਕਿ ਉਨ੍ਹਾਂ 4 ਸਾਲਾਂ ਦਾ ਸਮਾਂ ਲੋਕਾਂ ਵਿਚ ਗੁਜ਼ਾਰਦਿਆਂ ਹਰੇਕ ਵਾਰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਨਾਲ ਵਿਕਾਸ ਦੇ ਕੰਮ ਵੀ ਕਰਵਾਏ ਹਨ ਅਤੇ ਭਵਿੱਖ ਵਿਚ ਵੀ ਇਹ ਸਿਲਸਿਲਾ ਇੰਝ ਹੀ ਜਾਰੀ ਰਹੇਗਾ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੀਆਂ 50 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਜਿਹੜਾ ਵੀ ਉਮੀਦਵਾਰ ਨਿਗਮ ਚੋਣਾਂ ਵਿਚ ਆਪਣੀ ਵਾਰਡ ਤੋਂ ਸਭ ਤੋਂ ਵੱਧ ਲੀਡ ਲੈ ਕੇ ਜਿੱਤੇਗਾ, ਉਸ ਨੂੰ 1 ਕਰੋੜ ਰੁਪਏ ਉਹ ਆਪਣੇ ਐੱਮਐੱਲਏ ਦੇ ਅਖਤਿਆਰੀ ਫੰਡ ਵਿਚੋਂ ਦੇਣਗੇ ਤਾਂ ਜੋ ਉਸ ਪੈਸੇ ਨਾਲ ਸਬੰਧਤ ਬਣਨ ਵਾਲਾ ਕੌਂਸਲਰ ਆਪਣੀ ਵਾਰਡ ਦਾ ਵਿਕਾਸ ਆਦਿ ਕਰਵਾ ਸਕੇ, ਜੋ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ 10 ਕਰੋੜ ਰੁਪਏ ਅਖਤਿਆਰੀ ਫੰਡ ਵਿਚੋਂ ਮਿਲਣੇ ਹਨ।
ਨਸ਼ੇ ’ਤੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਨਸ਼ਾ ਤਦ ਹੀ ਖਤਮ ਹੋ ਸਕਦਾ ਹੈ, ਜੇਕਰ ਇਕ ਲੋਕ ਲਹਿਰ ਬਣੇ ਕਿਉਂਕਿ ਲੋਕ ਲਹਿਰ ਬਣਦੀ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਕਰਨ ’ਤੇ ਕਰਵਾਉਣ ਵਾਲੇ ਕਦੇ ਵੀ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ। ਵਿਧਾਇਕ ਕਲਸੀ ਨੇ ਕਿਹਾ ਕਿ ਨਿਗਮ ਚੋਣਾਂ ਆਮ ਲੋਕ ਲੜ ਰਹੇ ਹਨ ਅਤੇ 50 ਵਾਰਡਾਂ ’ਤੇ ਇਤਿਹਾਸਕ ਜਿੱਤ ਪ੍ਰਾਪਤ ਕਰਨ ਦੇ ਬਾਅਦ ਜੋ ਵੀ ਪਾਰਟੀ ਹਾਈਕਮਾਂਡ ਦਾ ਫੈਸਲਾ ਹੋਵੇਗਾ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।