Batala News : ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਦੋ ਨੌਜਵਾਨਾਂ 'ਚੋਂ ਇਕ ਨੇ ਦਮ ਤੋੜਿਆ
ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਦੋ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੇ ਦਮ ਤੋੜਨ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ, ਜਿਸ ਸਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
Publish Date: Sat, 10 Jan 2026 07:18 PM (IST)
Updated Date: Sat, 10 Jan 2026 07:21 PM (IST)
ਸੁਖਦੇਵ ਸਿੰਘ/ਕਸ਼ਮੀਰ ਸੰਧੂ, ਬਟਾਲਾ/ਸ਼੍ਰੀ ਹਰਿਗੋਬਿੰਦਪੁਰ ਸਾਹਿਬ : ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਦੋ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੇ ਦਮ ਤੋੜਨ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ, ਜਿਸ ਸਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਰਘਬੀਰ ਸਿੰਘ ਵਾਸੀ ਪਿੰਡ ਭਾਮੜੀ ਨੇ ਲਿਖਵਾਇਆ ਹੈ ਕਿ 8 ਜਨਵਰੀ ਨੂੰ ਉਸ ਦਾ ਲੜਕਾ ਜਗਤਾਰ ਸਿੰਘ ਉਰਫ ਜੱਗਾ ਤੇ ਉਸ ਦਾ ਦੋਸਤ ਸੁਖਚੈਨ ਸਿੰਘ ਵਾਸੀ ਪਿੰਡ ਭਰਥ ਜੋ ਕਿ ਉਸ ਦੇ ਲੜਕੇ ਦੇ ਸਪਲੈਂਡਰ ਮੋਟਰਸਾਈਕਲ ਜਿਸ ਨੂੰ ਉਸ ਦਾ ਲੜਕਾ ਚਲਾ ਰਿਹਾ ਸੀ, ’ਤੇ ਸਵਾਰ ਹੋ ਕੇ ਜਾ ਰਹੇ ਸੀ। ਉਹ ਆਪਣੇ ਮੋਟਰਸਾਈਕਲ ’ਤੇ ਇਨ੍ਹਾਂ ਦੇ ਪਿੱਛੇ ਸ਼੍ਰੀ ਹਰਗੋਬਿੰਦਪੁਰ ਤੋਂ ਬਟਾਲਾ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ।
ਜਦੋਂ ਉਸ ਦਾ ਲੜਕਾ ਤੇ ਸੁਖਚੈਨ ਸਿੰਘਾ ਬਟਾਲਾ ਰੋਡ ਪੁਲੀ ਸ਼੍ਰੀ ਹਰਗੋਬਿੰਦਪੁਰ ਠੇਕੇ ਦੇ ਚੋਰਾਹੇ ਵਿਚ ਪਹੁੰਚੇ ਤਾਂ ਰਾਤ ਪੌਣੇ 10 ਵਜੇ ਦੇ ਕਰੀਬ ਬਟਾਲਾ ਸਾਈਡ ਵੱਲੋਂ ਜਾ ਰਹੀ ਇਕ ਕਾਲੇ ਰੰਗ ਦੀ ਗੱਡੀ ਨੇ ਉਸ ਦੇ ਲੜਕੇ ਜਗਤਾਰ ਸਿੰਘ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ ਸੀ।
ਸਿੱਟੇ ਵਜੋਂ ਉਸ ਦਾ ਲੜਕਾ ਤੇ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਪਹਿਲਾਂ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਡਾਕਟਰਾਂ ਨੇ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਸੀ। ਦੋਵਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਸੀ, ਜਿੱਥੇ ਉਸ ਦੇ ਲੜਕੇ ਦੀ ਹਾਲਤ ਗੰਭੀਰ ਹੋਣ ਕਰ ਕੇ ਜਲੰਧਰ ਲੈ ਕੇ ਜਾ ਰਹੇ ਕਿ ਰਸਤੇ ਵਿਚ ਜਗਤਾਰ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।