ਧੁੰਦ ਕਾਰਨ ਦੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ, ਜਾਨੀ ਨੁਕਸਾਨ ਤੋਂ ਬਚਾਅ
ਧੁੰਦ ਕਾਰਣ ਹੋਏ ਸੜਕ ਹਾਦਸੇ ’ਚ ਦੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ, ਜਾਨੀ ਨੁਕਸਾਨ ਤੋਂ ਬਚਾਅ
Publish Date: Thu, 18 Dec 2025 04:57 PM (IST)
Updated Date: Thu, 18 Dec 2025 04:57 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਧੁੰਦ ਕਾਰਨ ਹੋਏ ਸੜਕ ਹਾਦਸੇ ’ਚ ਦੋ ਗੱਡੀਆਂ ਬੁਰੀ ਤਰ੍ਹਾਂ ਦੁਰਘਟਨਾਗ੍ਰਸਤ ਹੋ ਗਈਆਂ, ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬਰਨਾਲਾ ਤੋਂ ਮੋਗਾ ਰੋਡ ’ਤੇ ਮੱਲੀਆਂ ਅਤੇ ਬਖਤਗੜ੍ਹ ਦੇ ਵਿਚਕਾਰ ਲੱਗੇ ਟੋਲ ਪਲਾਜ਼ਾ ਤੇ ਸਵੇਰੇ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨੂੰ ਜਾ ਰਹੀਆਂ ਸਨ, ਦੋ ਫਾਰਚੂਨਰ ਗੱਡੀਆਂ ਦਾ ਟੋਲ ਪਲਾਜ਼ਾ ’ਤੇ ਆ ਕੇ ਜ਼ਬਰਦਸਤ ਸੜਕ ਹਾਦਸਾ ਹੋ ਗਿਆ, ਭਾਵੇਂ ਕਿ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਇੱਕ ਗੱਡੀ ਨੰਬਰ ਪੀਬੀ02ਡੀਐੱਫ 0077 ਨੂੰ ਨਿਰਮਲ ਸਿੰਘ ਚਲਾ ਰਿਹਾ ਸੀ ਅਤੇ ਦੂਸਰੀ ਗੱਡੀ ਨੰਬਰ ਪੀਬੀ06ਏ ਐਕਸ 1000 ਨੂੰ ਹੈਰੀ ਸਿੰਘ ਚਲਾ ਰਿਹਾ ਸੀ, ਦੋਵੇ ਕਾਰਾਂ ’ਚ ਸਵਾਰ ਤਕਰੀਬਨ 9 ਬੰਦੇ ਸਨ, ਇਹ ਹਰ ਸਾਲ ਦੀ ਤਰ੍ਹਾਂ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ। ਇਸ ਤਰ੍ਹਾਂ ਹੀ ਦੋ ਦਿਨ ਪਹਿਲਾਂ ਵੀ ਇਸ ਟੋਲ ਪਲਾਜ਼ੇ ਤੇ ਦੋ ਕਾਰਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ, ਜਿਸ ’ਚ ਸਵਾਰ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਡਿਊਟੀ ਅਫਸਰ ਏਐੱਸਆਈ ਅਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਟੋਲ ਤੋਂ ਪਿੱਛੇ ਜੋ ਸਪੀਡ ਬ੍ਰੇਕਰ ਬਣੇ ਹੋਏ ਹਨ, ਉਹ ਟੁੱਟ ਚੁੱਕੇ ਹਨ। ਉਨ੍ਹਾਂ ਨੂੰ ਦੁਬਾਰਾ ਬਣਾਇਆ ਜਾਵੇ ਤਾਂ ਕਿ ਮੌਕੇ ’ਤੇ ਆ ਕੇ ਗੱਡੀਆਂ ਦੀ ਸਪੀਡ ਘੱਟ ਜਾਵੇ। ਉਨ੍ਹਾਂ ਕਿਹਾ ਕਿ ਟੋਲ ਤੋਂ ਕਾਫੀ ਪਿੱਛੇ ਲਾਈਟਾਂ ਲਾਈਆਂ ਜਾਣ ਤਾਂ ਕਿ ਅੱਗੇ ਤੋਂ ਕੋਈ ਦੁਰਘਟਨਾ ਨਾ ਵਾਪਰ ਸਕੇ।