ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦੇ ਸੱਦਾ ਪੱਤਰ ਵੰਡਣ ਦਾ ਕੰਮ ਜ਼ੋਰਾਂ ’ਤੇ
ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦੇ ਸੱਦਾ ਪੱਤਰ ਵੰਡਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ
Publish Date: Wed, 17 Dec 2025 04:16 PM (IST)
Updated Date: Wed, 17 Dec 2025 04:18 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦੀ ਉਤਸਵ ਕਮੇਟੀ ਬਰਨਾਲਾ ਦੇ ਮੈਂਬਰਾਂ ਵੱਲੋਂ ਲੋਹੜੀ ਮੇਲੇ ਦੇ ਸੱਦਾ ਪੱਤਰ ਘਰੋਂ ਘਰੀ ਵੰਡਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਲਗਭਗ ਇੱਕ ਹਜ਼ਾਰ ਸੱਦਾ ਪੱਤਰ ਵੰਡੇ ਜਾ ਚੁੱਕੇ ਹਨ। ਗਲੀ ਨੰਬਰ 8 ਕੇਸੀ ਰੋਡ ਬਰਨਾਲਾ ਦੀਆਂ ਬੀਬੀਆਂ ਰੇਖਾ ਰਾਣੀ, ਸੁਨੀਤਾ ਰਾਣੀ, ਊਸ਼ਾ ਰਾਣੀ, ਦਰਸ਼ਨਾ ਰਾਣੀ ਅਤੇ ਹੋਰ ਗਲੀਆਂ ਦੇ ਵਸਨੀਕਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਤੇ ਪਰਿਵਾਰਾਂ ਸਮੇਤ ਪਹੁੰਚਣਗੇ। ਸੱਦਾ ਪੱਤਰ ਵੰਡ ਰਹੇ ਮੈਂਬਰਾਂ ਹਰਮਨਜੀਤ ਸਿੰਘ ਰੁਪਾਲ, ਮਹਿੰਦਰ ਪਾਲ ਗਰਗ, ਰਾਜੇਸ਼ ਭੂਟਾਨੀ, ਦੀਪ ਚੰਦ ਬਾਂਸਲ, ਪ੍ਰਿੰਸੀਪਲ ਰਾਕੇਸ਼ ਗਰਗ, ਰਾਕੇਸ਼ ਜਿੰਦਲ, ਰਾਜਿੰਦਰ ਕੁਮਾਰ ਗੋਇਲ, ਅਸ਼ਵਨੀ ਸ਼ਰਮਾ, ਜਸਪਾਲ ਸ਼ਰਮਾ ਐੱਲਆਈਸੀ ਵਾਲੇ, ਹੈਪੀ ਜਟਾਣਾ ਆਦਿ ਨੇ ਦੱਸਿਆ ਕਿ ਲੋਹੜੀ ਮੇਲੇ ’ਚ ਸ਼ਾਮਲ ਹੋਣ ਲਈ ਲੋਕਾਂ ’ਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕਾਂ ਨੇ ਫੀਡਬੈਕ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਵੀ ਪ੍ਰੋਗਰਾਮ ਵੀ ਬਹੁਤ ਵਧੀਆ ਸੀ ਅਤੇ ਅਸੀਂ ਖ਼ੂਬ ਆਨੰਦ ਮਾਣਿਆ। ਆਮ ਲੋਕਾਂ ਨੇ ਨਵਜੰਮੀਆਂ ਧੀਆਂ, ਉਨ੍ਹਾਂ ਦੀਆਂ ਮਾਵਾਂ ਦਾ ਸਨਮਾਨ ਕਰਨ, ਖ਼ੂਨਦਾਨ ਕੈਂਪ ਲਗਾਉਣ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਮੌਕੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਵਰਨਣਯੋਗ ਹੈ ਕਿ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਅਤੇ ਮੁਹੱਲਾ ਕਮੇਟੀ ਕ੍ਰਿਸ਼ਨਾ ਗਲੀ ਕੇਸੀ ਰੋਡ ਬਰਨਾਲਾ ਵੱਲੋਂ ਨਵਜੰਮੀਆਂ ਧੀਆਂ ਦਾ ਲੋਹੜੀ ਮੇਲਾ 10 ਜਨਵਰੀ ਸ਼ਨਿਚਰਵਾਰ ਨੂੰ ਸਵੇਰੇ ਠੀਕ 10:30 ਵਜੇ ਕ੍ਰਿਸ਼ਨਾ ਗਲੀ ਕੇਸੀ ਰੋਡ ਬਰਨਾਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤ ਲਈ ਕੌਫ਼ੀ, ਫਾਸਟ ਫੂਡ, ਜਲੇਬੀਆਂ, ਪੂਰੀ, ਤਵੇ ਦੀ ਰੋਟੀ, ਖੀਰ, ਸਨੈਕਸ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਪਿਆਰਾ ਲਾਲ ਰਾਏਸਰ ਵਾਲੇ, ਨੀਰਜ ਬਾਲਾ ਦਾਨੀਆ, ਹਰਮਨਜੀਤ ਸਿੰਘ ਰੁਪਾਲ, ਕੇਵਲ ਕ੍ਰਿਸ਼ਨ ਗਰਗ, ਬਬੀਤਾ ਜਿੰਦਲ, ਸੋਮਾ ਭੰਡਾਰੀ, ਜਸਵਿੰਦਰ ਕੌਰ ਜਟਾਣਾ, ਹੈਪੀ ਜਟਾਣਾ ਆਦਿ ਨੇ ਦੱਸਿਆ ਕਿ ਲੋਹੜੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ’ਚ ਸ਼ਾਮਲ ਹੋਣ ਦਾ ਖੁੱਲ੍ਹਾ ਅਤੇ ਨਿੱਘਾ ਸੱਦਾ ਦਿੱਤਾ ਹੈ।