ਜ਼ਿਲ੍ਹਾ ਰੁਜ਼ਗਾਰ ਦਫ਼ਤਰ ’ਚ ਪਲੇਸਮੈਂਟ ਕੈਂਪ 9 ਨੂੰ
ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਪਲੇਸਮੈਂਟ ਕੈਂਪ 9 ਨੂੰ
Publish Date: Wed, 07 Jan 2026 04:29 PM (IST)
Updated Date: Wed, 07 Jan 2026 04:30 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੀ ਯੋਗ ਅਗਵਾਈ ਤੇ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੌਕੇ ਪ੍ਰਦਾਨ ਕਰਨ ਹਿੱਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਰਾਮਿਆ ਹੈਲਥ ਕੇਅਰ ਕੰਪਨੀ ਨਾਲ ਤਾਲਮੇਲ ਕਰ ਕੇ 9 ਜਨਵਰੀ 2026 ਸ਼ੁੱਕਰਵਾਰ ਨੂੰ ਸਵੇਰੇ 10:00 ਤੋਂ 01.00 ਵਜੇ ਤਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਦੂਜੀ ਮੰਜ਼ਲ, ਡੀ.ਸੀ. ਕੰਪਲੈਕਸ ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ ਬਰਨਾਲਾ ਨਵਜੋਤ ਕੌਰ ਨੇ ਦੱਸਿਆ ਕਿ ਉਕਤ ਕੰਪਨੀ ਵੱਲੋਂ ਵੈੱਲਨੈੱਸ ਐਡਵਾਈਜ਼ਰ ਦੀਆਂ ਅਸਾਮੀਆਂ (ਲੜਕੇ ਅਤੇ ਲੜਕੀਆਂ ਲਈ) ਲਈ ਭਰਤੀ ਕੀਤੀ ਜਾਣੀ ਹੈ। ਜਿਸ ਲਈ ਵਿੱਦਿਅਕ ਯੋਗਤਾ ਦੱਸਵੀਂ ਤੋਂ ਗ੍ਰੈਜੂਏਸ਼ਨ ਹੈ, ਉਪਰੋਕਤ ਅਸਾਮੀਆਂ ਲਈ ਉਮਰ ਹੱਦ ਘੱਟੋ-ਘੱਟ 18 ਤੋਂ 25 ਸਾਲ ਹੈ। ਉਨ੍ਹਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ, ਅਧਾਰ ਕਾਰਡ ਅਤੇ ਯੋਗਤਾ ਦੇ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ।