ਮੋਟਰਸਾਈਕਲ ਦੀ ਟੱਕਰ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਜ਼੍ਖ਼ਮੀ, ਕੇਸ ਦਰਜ
ਮੋਟਰਸਾਇਕਲ ਦੀ ਟੱਕਰ ਲੱਗਣ ਕਾਰਣ ਇਕ ਵਿਅਕਤੀ ਗੰਭੀਰ ਜਖਮੀ, ਕੇਸ ਦਰਜ
Publish Date: Thu, 18 Dec 2025 06:05 PM (IST)
Updated Date: Thu, 18 Dec 2025 06:06 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਮੋਟਰਸਾਇਕਲ ਦੀ ਟੱਕਰ ਲੱਗਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਸੰਦੀਪ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਢਿੱਲੋਂ ਨਗਰ ਨੇੜੇ ਓਵਰਬ੍ਰਿਜ਼ ਬਰਨਾਲਾ ਦਾ ਪਤੀ ਕਮਲਜੀਤ ਸਿੰਘ ਸੀਟ ਮੇਕਰ ਦੀ ਦੁਕਾਨ ਸ਼ਹਿਰ ਬਰਨਾਲਾ ਵਿਖੇ ਕਰਦਾ ਹੈ। 1 ਦਸੰਬਰ ਨੂੰ ਵਕਤ 8:30 ਪੀਐੱਮ ਕਮਲਜੀਤ ਸਿੰਘ ਉਕਤ ਦੁਕਾਨ ਦਾ ਕੰਮ ਖਤਮ ਕਰ ਕੇ ਵਾਪਸ ਘਰ ਆ ਰਿਹਾ ਸੀ ਤਾਂ ਜਦੋਂ ਉਹ ਖੁੱਡੀ ਰੋਡ ਪਰ ਘਰਦੇ ਨੇੜੇ ਆਇਆ ਤਾਂ ਬਾਜਾਖਾਨਾ ਚੌਕ ਸਾਈਡ ਤੋਂ ਇੱਕ ਮੋਟਰਸਾਈਕਲ ਸਵਾਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆਇਆ ਅਤੇ ਇੱਕਦਮ ਕਮਲਜੀਤ ਸਿੰਘ ਦੇ ਮੋਟਰਸਾਈਕਲ ਡੀਲਕਸ ਰੰਗ ਕਾਲਾ ’ਚ ਵੱਜਾ, ਪੀੜਤ ਨੇੜੇ ਹੀ ਆਪਣੇ ਘਰ ਦੇ ਗੇਟ ’ਚ ਖੜ੍ਹੀ ਸੀ, ਜੋ ਭੱਜ ਕੇ ਕੋਲ ਗਈ ਤਾਂ ਪੀੜਤ ਦਾ ਘਰਵਾਲਾ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਸੀ, ਉਕਤ ਵਿਅਕਤੀ ਮੌਕੇ ਤੋਂ ਭੱਜ ਗਿਆ। ਪੀੜਤ ਨੇ ਘਰਵਾਲੇ ਨੂੰ ਸਰਕਾਰੀ ਹਸਤਪਾਲ ਬਰਨਾਲਾ ਦਾਖਲ ਕਰਵਾਇਆ ਜਿੱਥੋਂ ਡਾਕਟਰ ਸਾਹਿਬ ਨੇ ਰੈਫਰ ਕਰ ਦਿੱਤਾ। ਜਿਸ ਨੂੰ ਬੀਐੱਮਸੀ ਹਸਪਤਾਲ ਬਰਨਾਲਾ ਲੈ ਗਏ, ਜਿੱਥੇ ਕਮਲਜੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ। ਜਿਸਦੇ ਸਿਰ ’ਚ ਜ਼ਿਆਦਾ ਸੱਟ ਹੋਣ ਕਰ ਕੇ ਜੋ ਹਾਲੇ ਬੋਲਣ ਨਹੀਂ ਲੱਗਿਆ। ਪੁਲਿਸ ਨੇ ਉਕਤ ਮਾਮਲੇ ’ਚ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਕੁਲਵਿੰਦਰ ਸਿੰਘ ਪੁੱਤਰ ਤੀਤਾਰ ਸਿੰਘ ਵਾਸੀ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।