ਰੂੜੇਕੇ ਕਲਾਂ ਤੇ ਪੱਖੋਕਲਾਂ ਬਲਾਕ ਸੰਮਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ
ਰੂੜੇਕੇ ਕਲਾਂ ਤੇ ਪੱਖੋਕਲਾਂ ਬਲਾਕ ਸੰਮਤੀ ਤੋਂ ਕਾਂਗਰਸ ਪਾਰਟੀ ਦੇ ੳੇੁਮੀਦਵਾਰ ਜਿੱਤੇ
Publish Date: Thu, 18 Dec 2025 05:19 PM (IST)
Updated Date: Thu, 18 Dec 2025 05:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਦੇ ਦਫ਼ਤਰ ਵਿਖੇ ਚੋਣਾਂ ਦੀ ਗਿਣਤੀ ਹੋਈ। ਸ਼ਹਿਣਾ ਦੇ 25 ਬਲਾਕ ਸੰਮਤੀ ਜ਼ੋਨ ਰੂੜੇਕੇ ਕਲਾਂ ਤੋਂ ਪ੍ਰੇਮ ਸਿੰਘ ਤੇ ਬਲਾਕ ਸੰਮਤੀ ਪੱਖੋਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਮਹਿੰਦਰ ਪਾਲ ਸ਼ਰਮਾ, ਕੋਟਦੁੱਨਾ ਤੋਂ ਕਾਂਗਰਸ ਜੇਤੂ ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਹਲਕਾ ਭਦੌੜ ਦੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਸ਼ੀਤਲ ਨੇ ਕਿਹਾ ਕਿ ਚੋਣ ਰੁਝਾਨ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਹਲਕੇ ਅੰਦਰ ਪੁਰਾਣਾ ਵਕਾਰ ਮੁੜ ਕਾਇਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪੰਚਾਇਤ ਸੰਮਤੀ ਲੰਬੀ ਉੱਪਰ ਬਲਾਕ ਸੰਮਤੀ ਦਾ ਦਬਦਬਾ ਅਤੇ ਕਬਜ਼ਾ ਰਿਹਾ ਹੈ। ਕਾਂਗਰਸੀ ਕੌਰ ਸਿੰਘ ਰੂੜੇਕੇ ਕਲਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਕ ’ਚ ਲੋਕਾਂ ਨੇ ਵੋਟਾਂ ਪਾਉਣ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਹਨ। ਕੌਰ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਭਰੋਸਾ ਦਿਤਾ ਅਤੇ ਵੱਡੀ ਲੀਡ ਨਾਲ ਨੌਜਵਾਨ ਆਗੂ ਪ੍ਰੇਮ ਸਿੰਘ ਨੂੰ ਜਿਤਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ।