ਭਗਵਾਨ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਲਈ ਲੰਗਰ ਸਮੱਗਰੀ ਰਵਾਨਾ
ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਲਈ ਲੰਗਰ ਸਮਗਰੀ ਰਵਾਨਾ
Publish Date: Wed, 31 Dec 2025 07:50 PM (IST)
Updated Date: Wed, 31 Dec 2025 07:53 PM (IST)
ਤਪਾ ਮੰਡੀ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਇਕਾਈ ਤਪਾ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਲਈ ਲੰਗਰ ਸਮੱਗਰੀ ਲਿਜਾਈ ਗਈ। ਜਿਸ ਨੂੰ ਮਹਾਂਦੇਵ ਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਕਾਲਾ ਐੱਮਸੀ, ਸਰਪ੍ਰਸਤ ਜੋਨੀ ਗੋਹੇਰ, ਖਜ਼ਾਨਚੀ ਅਰਜੁਨ ਕੁਮਾਰ (ਕਾਲੀ), ਅਭਿਸ਼ੇਕ ਕੁਮਾਰ, ਸਚਿਨ ਕਾਂਗੜਾ, ਮਨੀਸ਼ ਨਾਗੀ, ਨੋਨੂ, ਸੰਜੇ ਕੁਮਾਰ, ਲਵ, ਨਵੀ ਕੁਮਾਰ, ਸੁਨੀਲ ਚੌਟਾਲਾ, ਦੀਪਕ ਕਲਿਆਣ, ਵਿੱਕੀ ਗੋਘਲੀਆ, ਮੰਗਾ ਧਾਲੀਵਾਲ, ਜਗਤ, ਸੁਲਿੰਦਰ ਰਾਮਪੁਰਾ, ਆਨੰਦ ਕੁਮਾਰ, ਸਾਜਨ ਕੁਮਾਰ ਆਦਿ ਮੌਜੂਦ ਸਨ।