ਸਰਕਾਰੀ ਸਕੂਲ ’ਚ ਜੇਠੀ ਪਰਿਵਾਰ ਵੱਲੋਂ ਦਸਤਾਨੇ ਭੇਟ
ਸਰਕਾਰੀ ਸਕੂਲ ਹੰਡਿਆਇਆ ਵਿਖੇ ਜੇਠੀ ਪਰਿਵਾਰ ਵੱਲੋਂ ਦਸਤਾਨੇ ਭੇਂਟ
Publish Date: Thu, 18 Dec 2025 05:16 PM (IST)
Updated Date: Thu, 18 Dec 2025 05:18 PM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ ਹੰਡਿਆਇਆ : ਸਵ. ਅਸ਼ਵਨੀ ਕੁਮਾਰ ਜੇਠੀ ਹੰਡਿਆਇਆ ਵਾਲੇ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਮਨੁੱਖਤਾ ਦੀ ਸੇਵਾ ’ਚ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਬੱਚਿਆਂ ਦੇ ਹੱਥਾਂ ਲਈ 504 ਜੋੜੇ ਦਸਤਾਨੇ ਅਤੇ ਮਾਤਾ ਦੁਆਰਕਾ ਦੇਵੀ ਗਊਸ਼ਾਲਾ ’ਚ ਕੰਮ ਕਰਨ ਵਾਲੇ ਵਰਕਰਾਂ ਲਈ ਗਰਮ ਕੋਟ ਵੰਡੇ ਗਏ। ਇਸ ਦੀ ਪ੍ਰਸ਼ੰਸਾ ਕਰਦਿਆਂ ਐੱਮਸੀ ਬਸਾਵਾ ਸਿੰਘ ਭਰੀ ਨੇ ਕਿਹਾ ਕਿ ਅਸ਼ਵਨੀ ਕੁਮਾਰ ਜੇਠੀ ਜੀ ਹਮੇਸ਼ਾ ਮਾਨਵਤਾ ਅਤੇ ਸਮਾਜ ਸੇਵਾ ਦੇ ਮਾਰਗ ਤੇ ਚੱਲਣ ਵਾਲੇ ਵਿਅਕਤੀ ਸਨ, ਉਨ੍ਹਾਂ ਦੀ ਯਾਦ ’ਚ ਲੋੜਵੰਦਾਂ ਅਤੇ ਸਕੂਲੀ ਬੱਚਿਆਂ ਨੂੰ ਦਸਤਾਨੇ ਅਤੇ ਕੋਟ ਵੰਡਣਾ ਨਾ ਸਿਰਫ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਸਗੋਂ ਇਸ ਕੜਾਕੇ ਦੀ ਠੰਢ ’ਚ ਲੋੜਵੰਦ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਵੀ ਹੈ। ਆਦਰਸ਼ ਮਾਡਲ ਸਕੂਲ ਦੇ ਪ੍ਰਿੰਸੀਪਲ ਰਮਾ ਜੇਠੀ ਨੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਵ. ਅਸ਼ਵਨੀ ਜੇਠੀ ਦੀ ਯਾਦ ’ਚ ਕੀਤਾ ਜਾ ਰਿਹਾ ਇਹ ਕੋਸ਼ਿਸ਼ ਸਮਾਜ ਦੇ ਹੋਰ ਸਮਰਥ ਲੋਕਾਂ ਅਤੇ ਸੰਸਥਾਵਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਸਮਾਜ ’ਚ ਆਪਸੀ ਭਾਈਚਾਰਾ ਅਤੇ ਸੇਵਾ ਭਾਵਨਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਉਪਰੋਕਤ ਸ਼ਖ਼ਸੀਅਤਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਸਵ. ਅਸ਼ਵਨੀ ਕੁਮਾਰ ਦੀ ਪਤਨੀ ਪੂਨਮ ਜੇਠੀ, ਉਨ੍ਹਾਂ ਦਾ ਬੇਟਾ ਪੁਨੀਤ ਜੇਠੀ ਅਤੇ ਨੂੰਹ ਜੋਤਸ਼ਾਨਾ ਜੇਠੀ ਵੀ ਹਾਜ਼ਰ ਸਨ।