ਤਪਾ ਮੰਡੀ ਵਿਖੇ ਪਾਣੀ ਵਾਲੇ ਟੱਬ 'ਚ ਡਿੱਗਣ ਕਾਰਨ ਬੱਚੀ ਦੀ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਜਿੱਥੇ ਡਾਕਟਰਾਂ ਨੇ ਬੱਚੀ ਦਾ ਚੈੱਕਅਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਆਂਢ-ਗੁਆਂਢ ਵਾਲਿਆਂ ਦਾ ਇਕੱਠ ਹੋ ਗਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
Publish Date: Thu, 18 Sep 2025 10:37 AM (IST)
Updated Date: Thu, 18 Sep 2025 10:42 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ: ਤਹਿਸੀਲ ਕੰਪਲੈਕਸ ਨਜ਼ਦੀਕ ਇੱਕ ਗਰੀਬ ਪਰਿਵਾਰ ਦੀ ਬੱਚੀ ਜੋ ਮਹਿਜ 14 ਕੁ ਮਹੀਨਿਆਂ ਦੀ ਸੀ, ਦੀ ਪਾਣੀ ਵਾਲੇ ਟੱਬ ‘ਚ ਡਿੱਗਣ ਕਾਰਨ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਛੋਟੀ ਬੱਚੀ ਕੀਰਤ ਕੌਰ ਪੁੱਤਰੀ ਭੁਪਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਫੌਰਮੈਨ ਦੀ ਪੋਤਰੀ ਬੁੱਧਵਾਰ ਦੀ ਸ਼ਾਮ ਖੇਡਦੀ-ਖੇਡਦੀ ਪਾਣੀ ਦੇ ਭਰੇ ਟੱਬ ‘ਚ ਡਿੱਗ ਗਈ, ਜਦੋਂ ਬੱਚੀ ਦੀ ਮਾਂ ਜਸਪ੍ਰੀਤ ਕੌਰ ਕੱਪੜੇ ਧੋ ਰਹੀ ਸੀ ਤਾਂ ਵੱਡੀ ਲੜਕੀ ਜੋ ਚਾਰ ਸਾਲ ਦੀ ਹੈ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਕਿਰਤ ਪਾਣੀ ਵਾਲੇ ਟੱਬ ‘ਚ ਡਿੱਗ ਪਈ ਹੈ, ਜਦ ਕੱਪੜੇ ਧੋਂਦੀ-ਧੋਂਦੀ ਮਾਂ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਸਨੇ ਤੁਰੰਤ ਬੱਚੀ ਨੂੰ ਟੱਬ ‘ਚੋਂ ਬਾਹਰ ਕੱਢਕੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਅਤੇ ਤੁਰੰਤ ਇੱਕ ਪ੍ਰਾਈਵੇਟ ਕਲੀਨਿਕ ‘ਚ ਲੈ ਗਏ। ਜਿੱਥੇ ਡਾਕਟਰਾਂ ਨੇ ਬੱਚੀ ਦਾ ਚੈੱਕਅਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਆਂਢ-ਗੁਆਂਢ ਵਾਲਿਆਂ ਦਾ ਇਕੱਠ ਹੋ ਗਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।