ਹੰਡਿਆਇਆ ’ਚ ਲੱਕੜ ਆਰੇ ’ਚ ਪਈਆਂ ਲੱਕੜਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਜਿਸ ਤੋਂ ਬਾਅਦ ਅੱਗ ਉਨ੍ਹਾਂ ਦੇ ਲੱਕੜ ਦੇ ਆਰੇ ’ਚ ਪਈਆਂ ਮਹਿੰਗੀਆਂ ਲੱਕੜਾਂ ਨੂੰ ਵੀ ਲੱਗ ਗਈ ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਵੱਡੀ ਲਾਪਰਵਾਹੀ ਕਾਰਨ ਕਣਕ ਦੀ ਨਾੜ ਨੂੰ ਅੱਗ ਲਾਈ ਗਈ ਹੈ, ਜਿਸ ਤੋਂ ਬਾਅਦ ਅੱਗ ਉਨ੍ਹਾਂ ਦੀਆਂ ਲੱਕੜਾਂ ਨੂੰ ਲੱਗ ਗਈ। ਜੇਕਰ ਕਿਸਾਨ ਨੇ ਅੱਗ ਲਾਉਣੀ ਸੀ ਤਾਂ ਉਨ੍ਹਾਂ ਨੂੰ ਦੱਸ ਦੇਣਾ ਸੀ ਜਾਂ ਕੋਈ ਪ੍ਰਬੰਧ ਕਰਨਾ ਸੀ ਪਰ ਕਿਸਾਨ ਦੇ ਲਾਪਰਵਾਹੀ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
Publish Date: Thu, 07 May 2026 03:07 PM (IST)
Updated Date: Thu, 07 May 2026 03:10 PM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ: ਹੰਡਿਆਇਆ ਚੌਂਕ ਕੋਲ ਲੱਕੜ ਦੇ ਆਰੇ ’ਚ ਪਈਆਂ ਲੱਖਾਂ ਰੁਪਏ ਦੀ ਕੀਮਤ ਵਾਲੀਆਂ ਲੱਕੜਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਆਰੇ ਦੇ ਮਾਲਕ ਗੁਰਮੇਲ ਸਿੰਘ ਅਤੇ ਉਸਦੇ ਭਰਾ ਧਨਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਲੱਕੜ ਆਰੇ ਦਾ ਕੰਮ ਕਰਦੇ ਹਨ, ਅੱਜ ਦੁਪਹਿਰ ਨੇੜਲੇ ਕਿਸਾਨ ਵੱਲੋਂ ਆਪਣੇ ਖੇਤ ’ਚ ਪਈ ਕਣਕ ਦੀ ਪਰਾਲੀ ਨੂੰ ਬਿਨਾਂ ਦੱਸੇ ਅੱਗ ਲਾ ਦਿੱਤੀ। ਜਿਸ ਤੋਂ ਬਾਅਦ ਅੱਗ ਉਨ੍ਹਾਂ ਦੇ ਲੱਕੜ ਦੇ ਆਰੇ ’ਚ ਪਈਆਂ ਮਹਿੰਗੀਆਂ ਲੱਕੜਾਂ ਨੂੰ ਵੀ ਲੱਗ ਗਈ ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਵੱਡੀ ਲਾਪਰਵਾਹੀ ਕਾਰਨ ਕਣਕ ਦੀ ਨਾੜ ਨੂੰ ਅੱਗ ਲਾਈ ਗਈ ਹੈ, ਜਿਸ ਤੋਂ ਬਾਅਦ ਅੱਗ ਉਨ੍ਹਾਂ ਦੀਆਂ ਲੱਕੜਾਂ ਨੂੰ ਲੱਗ ਗਈ। ਜੇਕਰ ਕਿਸਾਨ ਨੇ ਅੱਗ ਲਾਉਣੀ ਸੀ ਤਾਂ ਉਨ੍ਹਾਂ ਨੂੰ ਦੱਸ ਦੇਣਾ ਸੀ ਜਾਂ ਕੋਈ ਪ੍ਰਬੰਧ ਕਰਨਾ ਸੀ ਪਰ ਕਿਸਾਨ ਦੇ ਲਾਪਰਵਾਹੀ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਿਸ ਲਈ ਉਹ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਾ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਜ਼ਿਲ੍ਹਾ ਫਾਇਰ ਅਫਸਰ ਜਸਪ੍ਰੀਤ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅੱਗ ਅਜੇ ਵੀ ਜਾਰੀ ਹੈ। ਲੱਕੜ ਦੇ ਆਰੇ ਦੇ ਮਾਲਕ ਗੁਰਮੇਲ ਸਿੰਘ ਨੇ ਇਹ ਵੀ ਖਦਸ਼ਾ ਜਤਾਇਆ ਕਿ ਅੱਗ ਅਜੇ ਵੀ ਜਾਰੀ ਹੈ ਜਿਸ ਨਾਲ ਹੋਰ ਵੀ ਨੁਕਸਾਨ ਵੱਧ ਸਕਦਾ ਹੈ। ਕਿਸਾਨ ਦੀ ਇੱਕ ਛੋਟੀ ਜਿਹੀ ਲਾਪਰਵਾਹੀ ਨੇ ਅੱਜ ਆਰੇ ’'ਚ ਪਈਆਂ ਲੱਖਾਂ ਰੁਪਏ ਦੀਆਂ ਲੱਕੜਾਂ ਨੂੰ ਸਵਾਹ ਬਣਾ ਦਿੱਤਾ। ਮਾਲਕ ਵੱਲੋਂ ਲਾਪਰਵਾਹੀ ਕਰਨ ਵਾਲੇ ਕਿਸਾਨ ਖਿਲਾਫ ਕਾਰਵਾਈ ਦੀ ਮੰਗ ਕਰਕੇ ਹਰਜਾਨੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਆਰੇ ਦਾ ਮਾਲਕ ਗੁਰਮੇਲ ਸਿੰਘ,ਧਨਵੰਤ ਸਿੰਘ, ਜ਼ਿਲ੍ਹਾ ਫਾਇਰ ਅਫਸਰ ਜਸਪ੍ਰੀਤ ਸਿੰਘ ਸਮੇਤ ਲੋਕ ਹਾਜ਼ਰ ਸਨ।