ਸਾਬਕਾ ਸੈਨਿਕ ਵਿੰਗ ਨੇ ਰੇਲ ਮੰਤਰੀ ਤੇ ਰੇਲ ਰਾਜ ਮੰਤਰੀ ਦਾ ਕੀਤਾ ਧੰਨਵਾਦ
ਬੰਦੇ ਭਾਰਤ ਟ੍ਰੇਨ ਦਾ ਬਰਨਾਲਾ
Publish Date: Thu, 18 Dec 2025 05:22 PM (IST)
Updated Date: Thu, 18 Dec 2025 05:24 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਕੇਂਦਰ ਸਰਕਾਰ ਵੱਲੋਂ ਜਿਹੜੀ ਬੰਦੇ ਭਾਰਤ ਟਰੇਨ ਫਿਰੋਜ਼ਪੁਰ ਤੋਂ ਚੱਲ ਕੇ ਵਾਇਆ ਬਰਨਾਲਾ ਦਿੱਲੀ ਜਾਂਦੀ ਹੈ ਦਾ ਬਰਨਾਲਾ ਰੇਲਵੇ ਸਟੇਸ਼ਨ ਤੇ ਠਹਿਰਾਉ ਨਹੀਂ ਸੀ। ਜਿਸ ਬਾਰੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਸਣੇ ਲੋਕਲ ਭਾਜਪਾ ਆਗੂਆਂ ਵੱਲੋਂ ਵੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਪੁਰਜ਼ੋਰ ਮੰਗ ਕੀਤੀ ਸੀ ਕਿ ਇਸ ਗੱਡੀ ਦਾ ਠਹਿਰਾਉ ਬਰਨਾਲਾ ਵਿਖੇ ਵੀ ਕੀਤਾ ਜਾਵੇ। ਇਹ ਜਾਣਕਾਰੀ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਇਨ੍ਹਾਂ ਮੰਤਰੀਆਂ ਨੇ ਕੱਲ ਪਾਰਲੀਮੈਂਟ ’ਚ ਐਲਾਨ ਕੀਤਾ ਕਿ ਇਸ ਗੱਡੀ ਦੇ ਬਰਨਾਲਾ ਵਿਖੇ ਠਹਿਰਾਓ ਨੂੰ ਮਨਜ਼ੂਰ ਕਰ ਕੇ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ, ਜਿਸ ਲਈ ਪੰਜਾਬ ਸਾਬਕਾ ਸੈਨਿਕ ਵਿੰਗ ਵੱਲੋਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਸਾਡੇ ਜ਼ਿਲ੍ਹੇ ਦੀ ਵੱਡੀ ਮੰਗ ਨੂੰ ਪ੍ਰਵਾਨ ਕਰਨ ਤੇ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ ਕੀਤਾ। ਸਿੱਧੂ ਨੇ ਇੱਕ ਹੋਰ ਮੰਗ ਰਾਹੀਂ ਮੰਗ ਕੀਤੀ ਵੰਦੇ ਭਾਰਤ ਤੋਂ ਇਲਾਵਾ ਬਾਕੀ ਟਰੇਨਾਂ ਜਿੰਨਾ ਦਾ ਠਹਿਰਾਉ ਤਪਾ ਰੇਲਵੇ ਸਟੇਸ਼ਨ ’ਤੇ ਨਹੀਂ ਹੈ, ਉਸ ਨੂੰ ਵੀ ਤਪਾ ਵਿਖੇ ਖੜਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਮੌਕੇ ਸਿੱਧੂ ਤੋਂ ਇਲਾਵਾ ਵਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਸੂਬੇਦਾਰ ਧੰਨਾ ਸਿੰਘ ਧੌਲਾ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਹੌਲਦਾਰ ਬਸੰਤ ਸਿੰਘ ਆਦਿ ਆਗੂ ਹਾਜ਼ਰ ਸਨ।