ਡਾ. ਸਿੰਗਲਾ ਦਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਨਮਾਨ
ਡਾ: ਆਰੀਅਨ ਸਿੰਗਲਾ ਨੂੰ ਕੇੈਮਿਸਟ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ
Publish Date: Sun, 16 Nov 2025 06:23 PM (IST)
Updated Date: Sun, 16 Nov 2025 07:08 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ
ਭਦੌੜ : ਕਸਬਾ ਭਦੌੜ ਦੇ ਜੰਮਪਲ ਡਾ. ਆਰੀਅਨ ਸਿੰਗਲਾ ਵੱਲੋਂ ਏਮਜ਼ ਦੇ ਐੱਮਡੀ ਐੱਮਐੱਸ ਨਤੀਜੇ ’ਚ 13ਵਾਂ ਰੈਂਕ ਹਾਸਲ ਕਰਨ ’ਤੇ ਭਦੌੜ ਦੇ ਸਮਾਜ ਸੇਵੀ ਤੇ ਕੈਮਿਸਟ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਵਿਪਨ ਗੁਪਤਾ ਤੇ ਉਨ੍ਹਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਸਾਰਿਆਂ ਨੇ ਆਰੀਅਨ ਸਿੰਗਲਾ ਦੇ ਪਿਤਾ ਨਰੇਸ਼ ਕੁਮਾਰ ਗੱਗੂ ਉਨ੍ਹਾਂ ਦੀ ਪਤਨੀ, ਆਰੀਅਨ ਦੀ ਭੈਣ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸੈਕਟਰੀ ਵਿਪਨ ਗੁਪਤਾ ਨੇ ਕਿਹਾ ਕਿ ਕਸਬਾ ਭਦੌੜ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਡਾ. ਆਰੀਅਨ ਸਿੰਗਲਾ ਨੇ ਆਲ ਇੰਡੀਆ ’ਚੋਂ ਐੱਮਡੀ ਟੈਸਟ ’ਚੋਂ ਤੇਰਵਾਂ ਰੈਂਕ ਹਾਸਲ ਕੀਤਾ ਹੈ। ਇਸ ਮੌਕੇ ਵਿਪਨ ਗੁਪਤਾ, ਪੁਨੀਤ ਗਰਗ, ਡਾ. ਰਾਜੀਵ ਰਿੰਕੂ, ਵਿਨੋਦ ਕੁਮਾਰ ਮੈਡੀਕੋਜ ਵਾਲੇ, ਮੋਹਿਤ ਅਗਰਵਾਲ ਆਦਿ ਮੌਜੂਦ ਸਨ।