ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਲੁੱਟਖੋਹ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
Publish Date: Wed, 31 Dec 2025 05:26 PM (IST)
Updated Date: Wed, 31 Dec 2025 05:29 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਲੁੱਟ-ਖ਼ੋਹ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਨੇ ਚੌਕੀ ਇੰਚਾਰਜ ਨੂੰ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮੁਨੀਸ਼ ਕੁਮਾਰ ਪੁੱਤਰ ਲੇਖ ਰਾਜ ਵਾਸੀ ਪਿਆਰਾ ਕਾਲੋਨੀ ਗਲੀ ਨੰਬਰ 3 ਬਰਨਾਲਾ ਨੇ ਦੱਸਿਆ ਕਿ ਉਹ ਦੁਕਾਨਦਾਰੀ ਦਾ ਕੰਮ ਕਰਦਾ ਹੈ। ਉਸ ਦਾ ਲੜਕਾ ਪ੍ਰਣਵ ਗਰਗ ਤੇ ਹਿਮਾਂਸ਼ੂ ਗਰਗ 30 ਦਸੰਬਰ ਨੂੰ ਸ਼ਾਮ ਨੂੰ ਕਰੀਬ 5:00 ਕੁ ਵਜੇ ਜਦੋਂ ਸਕੂਟਰੀ ’ਤੇ ਨਵੀਂ ਦਾਣਾ ਮੰਡੀ ਵਾਲੀ ਗਊਸ਼ਾਲਾ ਨੂੰ ਜਾ ਰਹੇ ਸੀ ਤਾਂ ਦਾਣਾ ਮੰਡੀ ਦੇ ਕੋਲ ਦੋ ਵਿਅਕਤੀਆਂ ਨੇ ਜੋ ਜਬਰੀ ਸਕੂਟਰੀ ’ਤੇ ਬੈਠ ਕੇ ਉਨ੍ਹਾਂ ਨੂੰ ਝੁੱਗੀਆਂ ’ਚ ਲੈ ਗਏ। ਜਿੱਥੇ ਉਨ੍ਹਾਂ ਨੇ 5 ਤੋਲੇ ਚਾਂਦੀ ਦਾ ਕੜਾ ਤੇ 5 ਤੋਲੇ ਦੀ ਚਾਂਦੀ ਦੀ ਚੈਨ ਲਾਹ ਲਈ। ਜਿਸ ਸਬੰਧੀ ਉਸ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਚੌਕੀ ਬੱਸ ਸਟੈਂਡ ਬਰਨਾਲਾ ਨੂੰ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।