ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਖਿਲਾਫ਼ ਮਾਮਲਾ ਦਰਜ
Publish Date: Wed, 31 Dec 2025 05:04 PM (IST)
Updated Date: Wed, 31 Dec 2025 05:05 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਇੱਕ ਬਰਨਾਲਾ ਦੀ ਪੁਲਿਸ ਵੱਲੋਂ ਲਾਪ੍ਰਵਾਹੀ ਨਾਲ ਵਾਹਨ ਚਲਾਉਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਪੀੜਤ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਾਈਵਾਲ ਪਿੰਡ ਤੋਂ ਤਪਾ ਮੰਡੀ ਵਿਖੇ ਮਿਹਨਤ ਮਜ਼ਦੂਰੀ ਲਈ ਜਾ ਰਿਹਾ ਸੀ ਤਾਂ ਨਾਈਵਾਲਾ ਰੋਡ ਬਾਹੱਦ ਬਰਨਾਲਾ ਵਿਖੇ ਸੁਖਪ੍ਰੀਤ ਸਿੰਘ ਉਕਤ ਨੇ ਆਪਣਾ ਟਰੈਕਟਰ ਲਾਪ੍ਰਵਾਹੀ ਤੇ ਤੇਜ਼ ਰਫਤਾਰੀ ਨਾਲ ਉਸ ’ਚ ਮਾਰਿਆ, ਜਿਸ ਕਾਰਨ ਪੀੜਤ ਮੁਕੱਦਮਾ ਦੀ ਸੱਜੀ ਲੱਤ ਟੁੱਟ ਗਈ ਤੇ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋ ਗਿਆ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।