Barnala News : ਘਰ 'ਚ ਵੜ ਕੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ, ਲੋਹੜੀ ਸਮਾਗਮ 'ਚ ਵੀ ਕੀਤੀ ਫਾਇਰਿੰਗ; ਦੋ ਨੌਜਵਾਨ ਜ਼ਖ਼ਮੀ
ਬਰਨਾਲਾ ਵਿਖੇ ਐਤਵਾਰ ਦੇਰ ਸ਼ਾਮ ਹੀ ਕੁੱਝ ਅਣਪਛਾਤਿਆਂ ਨੇ ਇੱਕ ਘਰ ’ਚ ਵੜਕੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਪਿੱਛੋਂ ਹਮਲਾਵਰਾਂ ਨੇ ਇੱਕ ਲੋਹੜੀ ਦੇ ਸਮਾਗਮ 'ਚ ਫਾਇਰਿੰਗ ਕੀਤੀ। ਦੋਵਾਂ ਮਾਮਲਿਆਂ 'ਚ ਦੋ ਨੌਜਵਾਨਾਂ ਸਣੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲਾ ਇੱਕ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
Publish Date: Mon, 12 Jan 2026 07:19 PM (IST)
Updated Date: Mon, 12 Jan 2026 07:23 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਵਿਖੇ ਐਤਵਾਰ ਦੇਰ ਸ਼ਾਮ ਹੀ ਕੁੱਝ ਅਣਪਛਾਤਿਆਂ ਨੇ ਇੱਕ ਘਰ ’ਚ ਵੜਕੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਪਿੱਛੋਂ ਹਮਲਾਵਰਾਂ ਨੇ ਇੱਕ ਲੋਹੜੀ ਦੇ ਸਮਾਗਮ 'ਚ ਫਾਇਰਿੰਗ ਕੀਤੀ। ਦੋਵਾਂ ਮਾਮਲਿਆਂ 'ਚ ਦੋ ਨੌਜਵਾਨਾਂ ਸਣੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲਾ ਇੱਕ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ ’ਤੇ ਪੁੱਜੀ ਪੁਲਿਸ ਜਾਂਚ ਵਿੱਚ ਜੁਟ ਗਈ।
ਸਿਵਲ ਹਸਪਤਾਲ ਜ਼ੇਰੇ ਇਲਾਜ਼ ਮੱਖਣ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਨੂੰ 10 ਕੁ ਵਜੇ ਉਸਦੀ ਭਾਬੀ ਜੋ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ, ਦਾ ਮੁੰਡਾ ਅਕਾਸ਼ਦੀਪ ਸਿੰਘ ਆਪਣੇ ਘਰ ਸੀ। ਜਿੱਥੇ ਅਚਾਨਕ ਹੀ ਆ ਧਮਕੇ ਕੁੱਝ ਨੌਜਵਾਨਾਂ ਨੇ ਆਪਣੇ ਕੋਲ ਮੌਜੂਦ ਰਿਵਾਲਵਰਾਂ ਨਾਲ ਉਸਦੇ ਅਕਾਸ਼ਦੀਪ ’ਤੇ ਗੋਲ਼ੀਆਂ ਚਲਾ ਦਿੱਤੀਆਂ ਜੋ ਅਕਾਸ਼ਦੀਪ ਦੇ ਵੱਜੀਆਂ ਤੇ ਅਕਾਸ਼ਦੀਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਪਰੰਤ ਜਿਉਂ ਹੀ ਉਹ ਆਪਣੇ ਜਖ਼ਮੀ ਭਤੀਜੇ ਨੂੰ ਇਲਾਜ਼ ਲਈ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਗੋਲ਼ੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਵੀ ਜ਼ਖ਼ਮੀ ਹੋ ਗਿਆ। ਬਾਵਜੂਦ ਇਸਦੇ ਉਹ ਅਕਾਸ਼ਦੀਪ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਆਇਆ। ਜਿੱਥੋਂ ਅਕਾਸ਼ਦੀਪ ਨੂੰ ਉੱਚ ਇਲਾਜ ਲਈ ਅੱਗੇ ਰੈਫ਼ਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਦੀ 26 ਤਾਰੀਖ ਨੂੰ ਵੀ ਅਕਾਸ਼ਦੀਪ ਦੇ ਘਰ ਕੁੱਝ ਲੋਕਾਂ ਵੱਲੋਂ ਜ਼ਬਰੀ ਦਾਖਲ ਹੋ ਕੇ ਭੰਨਤੋੜ ਕੀਤੀ ਗਈ ਸੀ। ਜਿਸ ਸਬੰਧੀ ਸ਼ਿਕਾਇਤ ਦਿੱਤੇ ਜਾਣ ਤੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਵੱਲੋਂ ਇੱਕ ਲੋਹੜੀ ਸਬੰਧੀ ਚੱਲ ਰਹੇ ਸਮਾਗਮ ਵਿੱਚ ਵੀ ਇੱਕ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕੀਤਾ ਗਿਆ ਜਿਸ ਦੀ ਪਛਾਣ ਅਰਵਿੰਦ ਕੁਮਾਰ ਵਜੋਂ ਹੋਈ ਹੈ।