Barnala Crime : ਸੀਆਈਏ ਸਟਾਫ਼ ਨੇ 125 ਕਿੱਲੋ ਭੁੱਕੀ ਸਣੇ ਤਿੰਨ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ
ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟ ਬਲਜੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਦੀ ਟੀਮ ਨੇ 125 ਕਿੱਲੋਗ੍ਰਾਮ ਭੁੱਕੀ ਸਮੇਤ ਬਰਾਮਦ ਕਰਕੇ ਇੱਕ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
Publish Date: Thu, 29 Jan 2026 08:23 PM (IST)
Updated Date: Thu, 29 Jan 2026 08:25 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਚਲਦਿਆਂ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟ ਬਲਜੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਦੀ ਟੀਮ ਨੇ 125 ਕਿੱਲੋਗ੍ਰਾਮ ਭੁੱਕੀ ਸਮੇਤ ਬਰਾਮਦ ਕਰਕੇ ਇੱਕ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਕਾਉਂਕੇ ਕਲਾਂ ਜ਼ਿਲ੍ਹਾ ਲੁਧਿਆਣਾ ਤੇ ਗੁਰਦੀਪ ਸਿੰਘ ਉਰਫ ਗੱਗੂ ਵਾਸੀ ਹਲਵਾਰਾ ਜ਼ਿਲ੍ਹਾ ਲੁਧਿਆਣਾ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਦਰਜ ਕੀਤਾ। ਇਸ ਮੁਕੱਦਮੇ ਦੀ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਬਠਿੰਡਾ-ਬਰਨਾਲਾ ਮੇਨ ਰੋਡ 'ਤੇ ਹੰਢਿਆਇਆ ਦੇ ਨਜ਼ਦੀਕ ਉਕਤ ਜਸਪ੍ਰੀਤ ਸਿੰਘ ਜੱਸਾ ਨੂੰ 125 ਕਿਲੋਗ੍ਰਾਮ ਭੁੱਕੀ (ਪੰਜ ਬੋਰੀਆਂ) ਸਮੇਤ ਇੱਕ ਕੈਂਟਰ ਨੰਬਰੀ ਪੀਬੀ 13 ਬੀਐਸ 5575 ’ਚੋਂ ਬਰਾਮਦ ਕੀਤੀਆਂ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
ਦੌਰਾਨੇ ਤਫਤੀਸ਼ ਜਸਪ੍ਰੀਤ ਸਿੰਘ ਦੀ ਪੁੱਛਗਿਛ ਦੇ ਆਧਾਰ 'ਤੇ ਉਕਤ ਮੁਕੱਦਮੇ ’ਚ ਸਿਮਰਜੀਤ ਸਿੰਘ ਉਰਫ ਸਿਮਰ ਵਾਸੀ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕੀਤਾ ਤੇ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਉਰਫ ਗੱਗੂ ਤੇ ਸਿਮਰਜੀਤ ਸਿੰਘ ਉਰਫ ਸਿਮਰ ਨੂੰ ਵੀ ਗ੍ਰਿਫ਼ਤਾਰ ਕੀਤਾ।
ਪੁੱਛਗਿੱਛ ਦੌਰਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਤੇ ਗੁਰਦੀਪ ਸਿੰਘ ਇਹ ਭੁੱਕੀ ਮਨਸੌਰ (ਮੱਧ ਪ੍ਰਦੇਸ਼) ਤੋਂ ਆਪਣੇ ਕੈਂਟਰ ’ਚ ਲਿਆ ਰਹੇ ਸੀ ਤੇ ਅੱਗੇ ਉਨ੍ਹਾਂ ਨੇ ਇਹ ਭੁੱਕੀ ਗੁਰਦੀਪ ਸਿੰਘ ਨੂੰ ਦੇਣੀ ਸੀ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਹਾਸਿਲ ਕੀਤਾ ਹੈ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।