ਪਿੰਡ ਸੇਖਾ ਦੀ ਅਰਸ਼ਵੀਰ ਕੌਰ ਨੇ ਨੈੱਟਬਾਲ ਚੈਂਪੀਅਨਸਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪਿੰਡ ਸੇਖਾ ਦੀ ਅਰਸ਼ਵੀਰ ਕੌਰ ਨੇ ਨੈੱਟਬਾਲ ਚੈਂਪੀਅਨਸਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 31 Dec 2025 07:53 PM (IST)
Updated Date: Wed, 31 Dec 2025 07:56 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : 6ਵੀਂ ਨੈਸ਼ਨਲ ਮਿਕਸਡ ਨੈੱਟਬਾਲ ਚੈਂਪੀਅਨਸ਼ਿਪ ਬੈਸਟ ਬੰਗਾਲ ਹੋਏ ਹੋਏ ਮੁਕਾਬਿਲਆਂ ’ਚ ਪਿੰਡ ਸੇਖਾ ਦੀ ਖਿਡਾਰਨ ਅਰਸ਼ਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਅਰਸ਼ਵੀਰ ਕੌਰ ਪੁੱਤਰੀ ਬਲਜਿੰਦਰ ਸਿੰਘ ਸੰਧੂ ਵਾਸੀ ਹਰੀਕੀ ਪੱਤੀ, ਪਿੰਡ ਸੇਖਾ ਜੋ ਆਪਣੇ ਸਾਥੀਆਂ ਸਮੇਤ 6ਵੀਂ ਨੈਸ਼ਨਲ ਮਿਕਸਡ ਨੈੱਟਬਾਲ ਚੈਂਪੀਅਨਸਿਪ ਮੁਕਬਾਲੇ ਜੋ ਬੈਸਟ ਬੰਗਾਲ ’ਚ ਹੋਏ ਸਨ। ਜਿਨ੍ਹਾਂ ’ਚ ਪੰਜਾਬ ਸਟੇਟ ਟੀਮ ਨੇ ਹਿੱਸਾ ਲੈ ਕੇ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਅਰਸ਼ਵੀਰ ਕੌਰ ਦੀ ਬਹੁਤ ਵਧੀਆ ਭੂਮਿਕਾ ਰਹੀ। ਖਿਡਾਰਨ ਦੇ ਚੰਗੇ ਪ੍ਰਦਰਸ਼ਨ ਪਿੱਛੇ ਉਸ ਦੀ ਸਖਤ ਮਿਹਨਤ, ਅਨੁਸ਼ਾਸਨ ਤੇ ਖੇਡ ਪ੍ਰਤੀ ਸਮਰਪਣ ਦੀ ਭਾਵਨਾ ਸੀ। ਖਿਡਾਰਨ ਦਾ ਪਿੰਡ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਖਿਡਾਰਨ ਨਾਲ ੳਸ ਦੀਆਂ ਸਾਥੀ ਖਿਡਾਰਨਾਂ ਹਰਮਨਦੀਪ ਕੌਰ ਹੰਡਿਆਇਆ, ਹਰਸ਼ਨਪ੍ਰੀਤ ਕੌਰ ਸੰਘੇੜਾ ਤੇ ਅਨਮੋਲ ਦੀਪ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।