ਬਰਨਾਲਾ 'ਚ ਅਕਾਲੀਆਂ ਨੇ ਸਰਕਾਰ ਖਿਲਾਫ਼ ਜ਼ਿਲ੍ਹਾ ਪੱਧਰੀ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ, ਬਿਜਲੀ ਦੇ ਲੱਗ ਰਹੇ ਕੱਟਾਂ ਖਿਲਾਫ਼ ਰੋਸ ਪ੍ਰਦਰਸ਼ਨ
ਇਸ ਸਮੇਂ ਯਾਦਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਨੇ ਬੋਲਦਿਆਂ ਕਿਹਾ ਕੇ ਸ਼ੋਮਣੀ ਅਕਾਲੀ ਦਲ ਨੇ ਨਵੇਂ ਥਰਮਲ ਪਲਾਂਟ ਲਾ ਕੇ ਬਿਜਲੀ ਸਰਪਲੱਸ ਕੀਤੀ ਸੀ ਇਸ ਸਰਕਾਰ ਅਤੇ ਪਿਛਲੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ
Publish Date: Thu, 30 Apr 2026 01:40 PM (IST)
Updated Date: Thu, 30 Apr 2026 01:45 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਸੱਦੇ ਅਨੁਸਾਰ ਬਿਜਲੀ ਦੇ ਕੱਟਾਂ ਨੂੰ ਲੈ ਕੇ ਐਸ ਡੀ ਐਮ ਦਫ਼ਤਰ ਬਰਨਾਲਾ ਵਿਖੇ ਸ਼ੋਮਣੀ ਅਕਾਲੀ ਦਲ ਹਲਕਾ ਬਰਨਾਲਾ ਵੱਲੋਂ ਧਰਨਾਂ ਦਿੱਤਾ ਗਿਆ ਜਿਸ ਵਿੱਚ ਬੋਲਦੇ ਬੁਲਾਰਿਆਂ ਨੇ ਕੁੰਭਕਰਨੀ ਸੁੱਤੀ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਇਆ ਗਿਆ। ਇਸ ਸਮੇਂ ਯਾਦਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਨੇ ਬੋਲਦਿਆਂ ਕਿਹਾ ਕੇ ਸ਼ੋਮਣੀ ਅਕਾਲੀ ਦਲ ਨੇ ਨਵੇਂ ਥਰਮਲ ਪਲਾਂਟ ਲਾ ਕੇ ਬਿਜਲੀ ਸਰਪਲੱਸ ਕੀਤੀ ਸੀ ਇਸ ਸਰਕਾਰ ਅਤੇ ਪਿਛਲੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ਼ ਨੇ ਸਮੇਂ ਦੀ ਸਰਕਾਰ ਨੂੰ ਫੇਲ ਸਰਕਾਰ ਦਾ ਖ਼ਿਤਾਬ ਦਿੱਤਾ ਕਿਹਾ ਕੇ ਬਿਜਲੀ ਸਪਲਾਈ ਹੁਣ ਝਮਕੇ ਦੇ ਰੂਪ ਵਿੱਚ ਹੀ ਵਿਖਾਈ ਦੇ ਰਹੀ ਹੈ,ਸੰਜੀਵ ਸ਼ੋਰੀ ਸੂਬਾ ਮੀਤ ਪ੍ਰਧਾਨ,ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ,ਸੰਤ ਬਲਬੀਰ ਸਿੰਘ ਘੁੰਨਸ,ਪਰਮਜੀਤ ਸਿੰਘ ਖਾਲਸਾ , ਮੈਨੇਜਰ ਸੁਰਜੀਤ ਸਿੰਘ,ਤੇਜਿੰਦਰ ਸਿੰਘ ਸੋਨੀ ਜਾਗਲ,ਅਵਤਾਰ ਸਿੰਘ ਜਾਗਲ ਯੂਥ ਪ੍ਰਧਾਨ, ਬੰਟੀ ਜਵੰਦਾ,ਗੁਰਜੰਟ ਸਿੰਘ ਸੋਨਾ,ਗੁਰਤੇਜ ਸਿੰਘ ਖੁੱਡੀ ,ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ,ਵੀਰਇੰਦਰ ਸਿੰਘ ਲੱਕੀ ਭੂਰੇ,ਮੱਖਣ ਸਿੰਘ ਮਹਿਰਮੀਆ,ਗੁਰਤੇਜ ਸਿੰਘ ਫਰਵਾਹੀ,ਦਰਸ਼ਨ ਸਿੰਘ ਧਨੌਲਾ ,ਨੀਰਜ਼ ਗਰਗ,ਇਹ ਸਾਰੇ ਸਰਕਲ ਪ੍ਰਧਾਨ ਐਡਵੋਕੇਟ ਮੰਜੂ ਜਿੰਦਲ,ਬੀਬੀ ਪਰਮਜੀਤ ਕੌਰ ਕੱਟੂ,ਅਨੀਤਾ ਮੱਟੂ,ਪਰਮਜੀਤ ਭੋਤਨਾ,ਜਸਵਿੰਦਰ ਕੌਰ ਸ਼ੇਰਗਿੱਲ,ਸਤਵਿੰਦਰ ਕੌਰ,ਮਨੀ ਗਿੱਲ ਹੰਡਿਆਇਆ,ਯਾਦਵਿੰਦਰ ਸਿੰਘ ਖੁੱਡੀ ਰਣਜੋਧ ਸਿੰਘ ਖੁੱਡੀ,ਯਾਦਵਿੰਦਰ ਦਿਉਲ,ਸੁੱਖੀ ਨੰਬਰਦਾਰ ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਚਰਨਜੀਤ ਸਿੰਘ ਭਾਰੀ,ਹਰਜੀਤ ਸਿੰਘ,ਜੱਸਾ ਸਿੱਧੂ,ਰਣਧੀਰ ਸਿੰਘ ਢਿੱਲੋਂ ਰਵਿੰਦਰ ਸਿੰਘ ਬਾਡੂ,ਤੇ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।