ਚੋਣਾਂ ਹਾਰਨ ’ਤੇ ‘ਆਪ’ ਨੇ 19 ਦਿਨਾਂ ਬਾਅਦ ਸਰਪੰਚ ਕੀਤਾ ਮੁਅੱਤਲ : ਰਾਹੀ
ਚੋਣਾਂ ਹਾਰਨ ’ਤੇ ‘ਆਪ’ ਨੇ 19 ਦਿਨਾਂ ਬਾਅਦ ਸਰਪੰਚ ਕੀਤਾ ਮੁਅੱਤਲ: ਰਾਹੀ
Publish Date: Wed, 07 Jan 2026 07:15 PM (IST)
Updated Date: Wed, 07 Jan 2026 07:18 PM (IST)

- ਅਕਾਲੀ ਸਰਕਾਰ ’ਚ ਬੀਡੀਪੀਓ ਸਹਿਣਾ ਨੂੰ ਸਹਿਣਾ ’ਚ ਹੀ ਲੇਖਾ ਜੋਖਾ ਕਰਨਾ ਪਵੇਗਾ : ਹਲਕਾ ਇੰਚਾਰਜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਉਨ੍ਹਾਂ ਦੇ ਹਲਕੇ ਤੋਂ ਬਲਾਕ ਸਹਿਣਾ ’ਚ ਆਮ ਆਦਮੀ ਪਾਰਟੀ ਨੇ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਹਾਰਨ ਦੇ 19 ਦਿਨਾਂ ਬਾਅਦ ਨੈਣੇਵਾਲ ਦੇ ਸਰਪੰਚ ਗਗਨਦੀਪ ਸਿੰਘ ਉਰਫ਼ ਗਗਨਾ ਨੂੰ ਮੁਅੱਤਲ ਕਰ ਕੇ ਜੋ ਅਕਾਲੀ ਦਲ ਨੂੰ ਭਾਜੀ ਪਾਈ ਹੈ, ਉਸ ਨੂੰ ਅਕਾਲੀ ਦਲ ਦੁੱਗਣੀ ਕਰ ਕੇ ਮੋੜੇਗਾ। ਇਹ ਸ਼ਬਦ ਬੜੇ ਰੋਹ ਭਰੇ ਅੰਦਾਜ ’ਚ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਤੋਂ ਹਲਕਾ ਇੰਚਾਰਜ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਬਰਨਾਲਾ ਦੇ ਰੈਸਟ ਹਾਊਸ ਵਿਖੇ ਮੁਅੱਤਲ ਕੀਤੇ ਸਰਪੰਚ ਦੇ ਹੱਕ ’ਚ ਰੱਖੇ ਰੋਸ ਪ੍ਰਦਰਸ਼ਨ ਤੇ ਡੀਸੀ ਬਰਨਾਲਾ ਟੀ ਬੈਨਿਥ ਤੇ ਡੀਡੀਪੀਓ ਨੂੰ ਮਿਲ ਕੇ ਮੰਗ ਪੱਤਰ ਦੇਣ ਤੋਂ ਪਹਿਲਾ ਕਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਉਸ ਦੇ ਵਿਧਾਇਕ ਰੰਜਿਸ ਤਹਿਤ ਇਹ ਵਾਧੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਲਾਕ ਸਹਿਣਾ ਦੇ ਬੀਡੀਪੀਓ ਨੂੰ ਅਕਾਲੀ ਸਰਕਾਰ ’ਚ ਸਹਿਣਾ ਹੀ ਰੱਖਣਗੇ ਤੇ ਉਸ ਦੀਆਂ ਕੀਤੀਆਂ ਵਿਧਾਈਕੀਆਂ ਦਾ ਲੇਖਾ ਜੋਖਾ ਅਕਾਲੀ ਸਰਕਾਰ ਆਉਣ ’ਤੇ ਉੱਥੇ ਹੀ ਕਰਨਗੇ। ਉਨ੍ਹਾਂ ਕਿਹਾ ਕਿ ਜੋ ਬੀਡੀਪੀਓ ਵੱਲੋਂ ਸਰਕਾਰ ਦੀ ਸਹਿ ’ਤੇ ਅਕਾਲੀ ਆਗੂ ਤੇ ਵਰਕਰਾਂ ’ਤੇ ਵਾਧੇ ਕੀਤੇ ਜਾ ਰਹੇ ਹਨ, ਉਹ ਉਸ ਨੂੰ ਮੋੜਨਗੇ ਤੇ ਉਹ ਸਹਿਣਾ ਬਲਾਕ ’ਚੋਂ ਇਸ ਬੀਡੀਪੀਓ ਦੀ ਬਦਲੀ ਨਹੀਂ ਹੋਣ ਦੇਣਗੇ ਤੇ ਉਹ ਇਸੇ ਥਾਣੇ ’ਚੋਂ ਹੀ ਇਸ ਦੀ ਜਾਂਚ ਕਰਵਾਉਣਗੇ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਦੀ ਡੂੰਘਾਈਂ ਨਾਲ ਜਾਂਚ ਕਰ ਕੇ ਮੁਅੱਤਲ ਕੀਤੇ ਸਰਪੰਚ ਨੂੰ ਪਹਿਲ ਦੇ ਆਧਾਰ ’ਤੇ ਬਹਾਲ ਕੀਤਾ ਜਾਵੇ ਤੇ ਅਜਿਹੀ ਕੋਈ ਵੀ ਸਰਕਾਰ ਦੀ ਸਹਿ ’ਤੇ ਕੋਝੀ ਚਾਲ ਨਾਲ ਚੱਲੀ ਜਾਵੇ ਜਿਸ ਨਾਲ ਅਕਾਲੀ ਆਗੂ ਤੇ ਵਰਕਰਾਂ ਦੇ ਹਿਰਦੇ ਬਲੁੰਦਰੇ ਜਾਂਦੇ ਹਨ। ਇਸ ਉਪਰੰਤ ਉਨ੍ਹਾਂ ਨੇ ਜਿੱਥੇ ਡੀਸੀ ਬਰਨਾਲਾ ਟੀ ਬੈਨਿਥ ਨੂੰ ਸਰਪੰਚ ਨੂੰ ਬਹਾਲ ਕਰਨ ਸਬੰਧੀ ਮੰਗ ਪੱਤਰ ਦਿੱਤਾ, ਉੱਥੇ ਹੀ ਡੀਡੀਪੀਓ ਨਾਲ ਮੀਟਿੰਗ ਕੀਤੀ। ਇਸ ਮੌਕੇ ਸਹਿਣਾ ਬੀਡੀਪੀਓ ਨਾਲ ਵੀ ਅਕਾਲੀ ਆਗੂਆਂ ਦੀ ਨੋਕ ਝੋਕ ਹੋਈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਜੱਥੇਦਾਰ ਬਲਦੇਵ ਸਿੰਘ ਚੂੰਘਾਂ, ਰਣਦੀਪ ਸਿੰਘ ਢਿੱਲੋਂ, ਸਰਪੰਚ ਕੁਲਵਿੰਦਰ ਸਿੰਘ ਢਿੱਲੋ, ਅਮਨਿੰਦਰ ਸਿੰਘ ਗੋਲਡੀ ਸਰਕਲ ਪ੍ਧਾਨ, ਸਰਪੰਚ ਸੁਖਪਾਲ ਸਿੰਘ ਸਮਰਾ ਸਰਕਲ ਪ੍ਧਾਨ, ਬੇਅੰਤ ਸਿੰਘ ਬਾਠ, ਮੈਨੇਜਰ ਗੁਰਦੁਅਰਾ ਬਾਬਾ ਗਾਂਧਾ ਸਿੰਘ ਸੁਰਜੀਤ ਸਿੰਘ ਠੀਕਰੀਵਾਲਾ, ਬਲਵਿੰਦਰ ਸਿੰਘ ਲਧਰੋਈਆ ਬੀ ਸੀ ਵਿੰਗ, ਸੋਹਣ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ ਨੀਟਾ ਜੰਗੀਆਣਾ, ਅੰਮਿ੍ਤਪਾਲ ਸਿੰਘ ਸਹਿਣਾ, ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ ਤੇ ਮਹਾਂ ਕਾਂਵੜ ਸੰਘ ਦੇ ਪੰਜਾਬ ਪ੍ਰਧਾਨ ਤਰਲੋਚਨ ਬਾਂਸਲ, ਭਗਵਾਨ ਸਿੰਘ ਭਾਨਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਡੋਗਰ ਸਿੰਘ ਉਗੋਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ, ਗੁਰਵਿੰਦਰ ਸਿੰਘ ਘੁੰਨਸ ਯੂਥ ਅਕਾਲੀ ਦਲ ਆਗੂ ਪੰਜਾਬ, ਹਰਦੀਪ ਸਿੰਘ ਛੰਨਾ ਯੂਥ ਆਗੂ ਅਕਾਲੀ ਦਲ ਪੰਜਾਬ, ਸੁਖਜਿੰਦਰ ਸਿੰਘ ਲੱਕੀ ਛੰਨਾ ਯੂਥ ਆਗੂ ਪੰਜਾਬ, ਗੁਰਮੀਤ ਸਿੰਘ ਰੋਡ ਸਾਬਕਾ ਐਮਸੀ, ਵਿਨੋਦ ਕੁਮਾਰ ਕਾਲਾ ਮੌਜੂਦਾ ਐਮਸੀ, ਭਗਵੰਤ ਸਿੰਘ ਚੱਠਾ ਸੀਨੀਅਰ ਅਕਾਲੀ ਆਗੂ, ਸੰਦੀਪ ਸਿੰਘ ਸੀਪਾ ਸਾਬਕਾ ਜਿਲ੍ਹਾ ਯੂਥ ਪ੍ਰਧਾਨ ਅਕਾਲੀ ਦਲ, ਪ੍ਰਧਾਨ ਜਗਸੀਰ ਸਿੰਘ ਔਲਖ, ਜਰਨਲ ਸਕੱਤਰ ਹਰਪਾਲ ਸਿੰਘ ਬੈਂਸ, ਪੰਚਾਇਤ ਮੈਂਬਰ ਗੁਰਜੰਟ ਸਿੰਘ ਔਲਖ ਆਦਿ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।