ਸ਼ੁਰੂਆਤੀ ਦੌਰ ’ਚ ਪਾਰਾ 35 ਤੋਂ 40 ਡਿਗਰੀ ਦੇ ਪੈਮਾਨੇ ਨੂੰ ਛੂਹਣ ਲੱਗਾ
ਸ਼ੁਰੂਆਤੀ ਦੌਰ ਦੇ ਦੌਰਾਨ ਪਾਰਾ 35 ਤੋਂ 40 ਡਿਗਰੀ ਦੇ ਪੈਮਾਨੇ ਨੂੰ ਛੂਹਣ ਲੱਗਾ
Publish Date: Mon, 27 Apr 2026 04:54 PM (IST)
Updated Date: Tue, 28 Apr 2026 04:05 AM (IST)

ਗਰਮੀ ਦੇ ਪ੍ਰਕੋਪ ਨੇ ਬਚਾਅ ਉਪਾਅ ਇਸਤੇਮਾਲ ਲਿਆਉਣ ਲਈ ਕੀਤਾ ਮਜਬੂਰ ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਰਦੀ ਤੋਂ ਬਾਅਦ ਸ਼ੁਰੂ ਹੋਏ ਗਰਮੀ ਦੇ ਮੌਸਮ ਨੇ ਸ਼ੁਰੂਆਤੀ ਦੌਰ ਦੇ ਦੌਰਾਨ ਹੀ ਆਪਣਾ ਰੰਗਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬੱਚਣ ਦੇ ਲਈ ਜਨਤਾ ਵੱਲੋਂ ਸੁਰੱਖਿਅਤ ਉਪਾਵਾਂ ਨੂੰ ਇਸਤੇਮਾਲ ਵਿਚ ਲਿਆਉਣਾ ਸ਼ੂਰੂ ਕਰ ਦਿੱਤਾ ਹੈ। ਜਿਸ ਵਿਚ ਦਵਾਈਆਂ, ਘਰੇਲੂ ਉਪਯੋਗੀ ਨੁਕਸੇ ਆਦਿ ਵੀ ਸ਼ਾਮਲ ਹਨ। ਗਰਮੀ ਦੇ ਵੱਧ ਰਹੇ ਇਸ ਪ੍ਰਕੋਪ ਤੋਂ ਬੱਚਣ ਲਈ ਲੋਕਾਂ ਵੱਲੋਂ ਕਈ ਪ੍ਰਕਾਰ ਦੇ ਤਰੀਕੇ ਅਪਣਾਏ ਜਾ ਰਹੇ ਹਨ। ਇਸ ਸਮੁੱਚੇ ਸਿਲਸਿਲੇ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਰਿਆ ਭਰਿਆ, ਸ਼ਾਂਤ ਤੇ ਸਾਫ-ਸੁਥਰਾ ਵਾਤਾਵਰਨ ਵੀ ਪ੍ਰਭਾਵਿਤ ਹੋਣ ਤੋਂ ਨਹੀਂ ਬਚ ਸਕਿਆ। ਪਿਛਲੇ ਇਕ ਹਫਤੇ ਤੋਂ ਪਾਰਾ 35 ਤੋਂ 40 ਡਿਗਰੀ ਤੱਕ ਦੇ ਆਪਣੇ ਰੰਗ ਦਿਖਾ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਸਮੁੱਚੇ ਰਾਜ ਦੇ ਨਾਪੇ ਜਾਂਦੇ ਮੌਸਮ ਅਤੇ ਤਾਪਮਾਨ ਦਾ ਸਭ ਤੋਂ ਵੱਧ ਪ੍ਰਭਾਵ ਕਿਸ ਸ਼ਹਿਰ ਜਾਂ ਇਲਾਕੇ ਵਿਚ ਹੈ, ਦੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਜ਼ਿਕਰਯੋਗ ਕਿ 500 ਏਕੜ ਤੋਂ ਵੀ ਵੱਧ ਰਕਬੇ ਦੇ ਵਿਚ ਫੈਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੱਡਾ ਤੇ ਵਿਸ਼ਾਲ ਰਕਬਾ ਅਤੇ ਵਿਭਾਗ ਫੁੱਲ ਬੂਟਿਆਂ, ਪੌਦਿਆਂ ਤੇ ਛਾਂਦਾਰ ਅਤੇ ਫਲਦਾਰ ਵੰਨ ਸੁਵੰਨੇ ਰੁੱਖਾਂ ਦੇ ਨਾਲ ਢੱਕਿਆ ਪਿਆ ਹੈ। ਜਾਂ ਇੰਝ ਕਹਿ ਲਓ ਕਿ ਇਸ ਖੇਤਰ ਵਿਚ ਕੁਦਰਤ ਨੇ ਕੋਈ ਹਰੀ ਚਾਦਰ ਵਿਛਾ ਕੇ ਰੱਖੀ ਹੋਵੇ। ਮਾਹਿਰਾਂ ਵੱਲੋਂ ਯੂਨੀਵਰਸਿਟੀ ਦੇ ਅੰਦਰੂਨੀ ਤੇ ਬਾਹਰੀ ਮੌਸਮ ਦਾ ਤਾਪਮਾਨ ਦੇ ਵਿਚ ਫਰਕ ਹੋਣ ਦੀ ਗੱਲ ਵੀ ਆਖੀ ਹੈ। ਜਦੋਂ ਕਿ ਬੋਟਾਨੀਕਲ ਗਾਰਡਨ ਵਾਲਾ ਸਮੁੱਚਾ ਅੰਦਰੀ ਤੇ ਬਾਹਰੀ ਖੇਤਰ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਸਿਲਸਿਲੇ ਦੇ ਚੱਲਦਿਆਂ ਮਾਪਿਆਂ ਦੇ ਵੱਲੋਂ ਚਾਵਾਂ ਤੇ ਮਲਹਾਰਾਂ ਦੇ ਨਾਲ ਪਾਲੇ ਆਪਣੇ ਦੁਲਾਰਿਆਂ ਵਿਸ਼ੇਸ਼ਕਰ ਲੜਕੀਆਂ ਨੂੰ ਗਰਮੀ ਅਤੇ ਲੂੰ ਤੋਂ ਬੱਚਣ ਤੇ ਸੁਰੱਖਿਅਤ ਰਹਿਣ ਦੇ ਲਈ ਤਾਕੀਦਾਂ ਕੀਤੀਆਂ ਜਾਂਦੀਆਂ ਹਨ। ਜਦੋਂ ਕਿ ਡਾਕਟਰੀ ਸਲਾਹ ਮਸ਼ਵਰੇ ਤੋਂ ਵੀ ਗੁਰੇਜ਼ ਨਾ ਕੀਤੇ ਜਾਣ ਦੇ ਦਿਸ਼ਾਂ-ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਆਰਕੀਟੈਕਟ ਵਿਭਾਗ ਦੀ ਵਿਦਿਆਰਥਣ ਪ੍ਰਭਜੋਤ ਕੌਰ, ਸ਼ਰੀਰਕ ਸਿੱਖਿਆ ਵਿਭਾਗ ਦੀ ਵਿਦਿਆਰਥਣ ਜੋਤੀ, ਇੱਕਨਾਮਿਕਸ ਵਿਭਾਗ ਦੀ ਵਿਦਿਆਰਥਣ ਮਨਦੀਪ ਕੌਰ ਨੇ ਦੱਸਿਆ ਕਿ ਗਰਮੀ ਤੋਂ ਬੱਚਣ ਲਈ ਜਿੱਥੇ ਛੱਤਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਕਿ ਗਰਮੀ ਅਤੇ ਲੰੂ ਦੇ ਥਪੇੜਿਆਂ ਤੋਂ ਬੱਚਣ ਲਈ ਗਮਸ਼ਿਆ ਜਾਂ ਸਕਾਫਾਂ ਦੇ ਨਾਲ ਮੰੂਹ ਨੂੰ ਢੱਕਣ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਇਕ ਕੁਦਰਤੀ ਬਦਲਾਅ ਹੈ, ਪਰ ਇਸ ਦਾ ਮੁਕਾਬਲਾ ਕਰਨ ਦੇ ਲਈ ਤਿਆਰੀ ਪਹਿਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ ਦਾ ਪ੍ਰਕੋਪ ਹੋਰ ਵੱਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਬਚਾਅ ਵਿਚ ਹੀ ਸਮਝਦਾਰੀ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗਰਮੀ ਦਾ ਕਹਿਰ ਵੇਖਣ ਨੂੰ ਮਿਲਦਾ ਹੈ। ਅਜਿਹੇ ਵਿਚ ਬਿਨ੍ਹਾਂ ਕਿਸੇ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਚੰਗਾ ਹੈ, ਪਰ ਲੋੜ ਪੈਣ ’ਤੇ ਸੁਰੱਖਿਅਤ ਉਪਾਵਾਂ ਦਾ ਇਸਤੇਮਾਲ ਬੜਾ ਜ਼ਰੂਰੀ ਹੈ। ਜਿਕਰਯੋਗ ਹੈ ਕਿ ਗਰਮੀ ਦੇ ਸ਼ੁਰੂਆਤੀ ਦੌਰ ਦੇ ਦੌਰਾਨ ਵੀ ਲੋਕਾਂ ਵੱਲੋਂ ਛੱਤਰੀਆਂ ਤੇ ਗਮਸ਼ੇ ਅਤੇ ਸਕਾਫ ਖਰੀਦੇ ਜਾਣ ਦਾ ਆਲਮ ਪੂਰੇ ਜ਼ੋਰਾਂ ਤੇ ਹੈ।