ਆਰਟੀਓ ਦਫਤਰ, ਤਹਿਸੀਲ ਕੰਪਲੈਕਸ ਤੇ ਪਟਵਾਰਖਾਨੇ ਦੀਆਂ ਛੱਤਾਂ ਤੋਂ ਟਪਕ ਰਿਹਾ ਪਾਣੀ
Water is leaking from the roofs of the RTO office, Tehsil complex, and patwar khana.
Publish Date: Wed, 03 Sep 2025 04:50 PM (IST)
Updated Date: Wed, 03 Sep 2025 04:52 PM (IST)

ਕਈ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਦਫਤਰ ਹੋਣ ਲੱਗੇ ਪ੍ਰਭਾਵਿਤ ਅਧਿਕਾਰੀ ਤੇ ਕਰਮਚਾਰੀ ਛੱਤਾਂ ਤੋਂ ਟੱਪਕ ਰਹੇ ਬਾਰਿਸ਼ ਦੇ ਪਾਣੀ ਹੇਠ ਕਰ ਰਹੇ ਕੰਮ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਈ ਦਿਨਾਂ ਤੋਂ ਹੋ ਰਹੀ ਤੇਜ ਬਾਰਿਸ਼ ਕਾਰਨ ਆਰਟੀਓ ਦਫਤਰ, ਤਹਿਸੀਲ ਕੰਪਲੈਕਸ ਤੇ ਪਟਵਾਰਖਾਨੇ ਦੀਆਂ ਤੋਂ ਪਾਣੀ ਟਪਕ ਰਿਹਾ ਹੈ। ਅਧਿਕਾਰੀ ਤੇ ਕਰਮਚਾਰੀ ਛੱਤਾਂ ਤੋਂ ਟੱਪਕ ਰਹੇ ਬਾਰਿਸ਼ ਦੇ ਪਾਣੀ ਹੇਠ ਕਰ ਕੰਮ ਰਹੇ ਹਨ। ਰਾਮਤੀਰਥ ਰੋਡ ਤੇ ਆਰਟੀਓ ਦਫਤਰ ਦੀ ਬਿਲਡਿੰਗ ਭਾਵੇਂ ਕਿ ਖਸਤਾ ਹਾਲਾਤ ਵਿਚ ਹੈ ਕਿਉਂਕਿ ਇਹ ਬਿਲਡਿੰਗ 70 ਤੋਂ ਵੀ ਵੱਧ ਸਾਲ ਪੁਰਾਣੀ ਬਣੀ ਹੋਈ ਹੈ। ਵਿਭਾਗ ਵੱਲੋਂ ਇਸ ਦਾ ਨਵੀਨੀਕਰਨ ਕਰਕੇ ਕੰਮ ਜਰੂਰ ਚਲਾਇਆ ਜਾ ਰਿਹਾ ਹੈ, ਪਰ ਕਈ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਦਫਤਰ ਦੀਆਂ ਛੱਤਾਂ ਤੋਂ ਬਾਰਿਸ਼ ਦਾ ਪਾਣੀ ਟੱਪਕ ਰਿਹਾ ਹੈ, ਜਿਸ ਕਾਰਨ ਅਧਿਕਾਰੀਆਂ ਦਾ ਬੈਠਣਾ ਵੀ ਔਖਾ ਹੋਇਆ ਹੈ। ਬਾਰਿਸ਼ ਦੇ ਪਾਣੀ ਕਾਰਨ ਕਰਮਚਾਰੀਆਂ ਦੇ ਕੰਪਿਊਟਰ ਵੀ ਖਰਾਬ ਹੋ ਗਏ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਵਿਭਾਗ ਵੱਲੋਂ ਦਫਤਰ ਸ਼ਿਫਟ ਕਰਨ ਲਈ ਚਿੱਠੀਆਂ ਵੀ ਲਿਖੀਆਂ ਗਈਆਂ ਹਨ, ਪਰ ਅਜੇ ਤੱਕ ਇਸ ਨੂੰ ਸ਼ਿਫਟ ਨਹੀਂ ਕੀਤਾ ਗਿਆ। ਤਹਿਸੀਲ ਕੰਪਲੈਕਸ ਦੀ ਗੱਲ ਕੀਤੀ ਜਾਵੇ ਤਾਂ ਖਜ਼ਾਨਾ ਦਫਤਰ ਦੀ ਛੱਤ ਤੋਂ ਲੈ ਕੇ ਸਬ ਰਜਿਸਟਰਾਰਾਂ ਦੇ ਦਫਤਰਾਂ ਤੱਕ ਬਾਰਿਸ਼ ਦਾ ਪਾਣੀ ਆ ਰਿਹਾ ਹੈ ਤੇ ਅਧਿਕਾਰੀ ਤੇ ਕਰਮਚਾਰੀ ਟੱਪਕ ਰਹੇ ਬਾਰਿਸ਼ ਦੇ ਪਾਣੀ ਹੇਠ ਬੈਠ ਕੇ ਲੋਕਾਂ ਦੇ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਲੱਖਾਂ ਰੁਪਏ ਲਗਾ ਕੇ ਖਜ਼ਾਨਾ ਦਫਤਰ ਦਾ ਨਵੀਨੀਕਰਨ ਕੀਤਾ ਗਿਆ, ਪਰ ਕਈ ਦਿਨਾਂ ਤੋਂ ਹੋਰ ਇਹ ਤੇਜ਼ ਬਾਰਿਸ਼ ਨੇ ਕੀਤੇ ਗਏ ਨਵੀਨੀਕਰਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਲੱਖਾਂ ਰੁਪਏ ਲਗਾ ਕੇ ਵੀ ਛੱਤਾਂ ਤੋਂ ਬਾਰਿਸ਼ ਦਾ ਪਾਣੀ ਟਪਕ ਰਿਹਾ ਹੈ ਤੇ ਕੀਤੀ ਗਈ ਪੀਵੀਸੀ ਵੀ ਕਈ ਕਮਰਿਆਂ ਤੋਂ ਟੁੱਟ ਗਈ ਹੈ। ਸਬ ਰਜਿਸਟਰਾਰ ਹਿਮਾਂਸ਼ੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਹੈ ਬਾਰਿਸ਼ ਬੰਦ ਹੋਣ ਉਪਰੰਤ ਹੀ ਇਸ ਨੂੰ ਸਹੀ ਕਰਵਾਇਆ ਜਾ ਸਕਦਾ ਹੈ। ਬਾਕਸ ਤੇਜ਼ ਬਾਰਿਸ਼ ਨੇ ਪਟਵਾਰਖਾਨੇ ਦੇ ਕਈ ਕਮਰਿਆਂ ਦੀਆਂ ਛੱਤਾਂ ਤੋਂ ਬਾਰਿਸ਼ ਦਾ ਪਾਣੀ ਟਪਕ ਰਿਹਾ ਹੈ ਤੇ ਅੰਦਰ ਪਿਆ ਰਿਕਾਰਡ ਬਾਰਿਸ਼ ਦੇ ਪਾਣੀ ਕਾਰਨ ਭਿੱਜ ਕੇ ਖਰਾਬ ਹੋ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਬਿਲਡਿੰਗ ਵੀ ਬਹੁਤ ਪੁਰਾਣੀ ਹੈ ਤੇ ਇਸ ਬਿਲਡਿੰਗ ਵਿਚ ਤਹਿਸੀਲ ਨੰਬਰ ਇਕ ਤੇ ਤਹਿਸੀਲ ਨੰਬਰ ਦੋ ਦੇ ਪਟਵਾਰੀ ਬੈਠ ਕੇ ਲੋਕਾਂ ਦੇ ਕੰਮ ਕਰਦੇ ਹਨ। ਡੀਸੀ ਦਫਤਰ ਦੀ ਬਿਲਡਿੰਗ ਵਿਚ ਤਕਰੀਬਨ ਜਿਆਦਾਤਰ ਵਿਭਾਗੀ ਦਫਤਰ ਚਲੇ ਗਏ ਹਨ, ਪਰ ਪਟਵਾਰਖਾਨੇ ਨੂੰ ਅਜੇ ਤੱਕ ਸ਼ਿਫਟ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਪਟਵਾਰਖਾਨਾ ਵੀ ਡੀਸੀ ਦਫਤਰ ਦੇ ਬਿਲਕੁਲ ਨਜ਼ਦੀਕ ਹੈ ਹੁਣ ਅਧਿਕਾਰੀ ਇਨ੍ਹਾਂ ਦਫਤਰਾਂ ਨੂੰ ਸ਼ਿਫਟ ਕਰਦੇ ਹਨ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਪਸ਼ਨ ਤਹਿਸੀਲ ਕੰਪਲੈਕਸ ਦੀ ਛੱਤ ਤੋਂ ਟਪਕ ਰਹੇ ਪਾਣੀ ਦੀ ਤਸਵੀਰ। ਪਟਵਾਰਖਾਨੇ ਦੀ ਛੱਤ ਖਸਤਾ ਹਾਲਾਤ ਬਣਿਆ ਬਨੇਰਾ। ਖਜ਼ਾਨਾ ਦਫਤਰ ਦੇ ਨਵੀਨੀਕਰਨ ਹੋਣ ਦੇ ਬਾਵਜੂਦ ਪੀਵੀਸੀ ਦੀ ਟੁੱਟੀ ਛੱਤ ਦੀ ਤਸਵੀਰ। ਆਰਟੀਓ ਦਫਤਰ ਵਿਚ ਖੜੇ ਪਾਣੀ ਦੀ ਤਸਵੀਰ।