ਗ਼ਲਤ ਸਾਈਡ ਤੋਂ ਆਉਣ ਜਾਣ ਵਾਲਿਆਂ ਦੇ ਟ੍ਰੈਫਿਕ ਪੁਲਿਸ ਨੇ ਕੱਟੇ ਚਲਾਨ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਕ ਜਗ੍ਹਾਂ ਤੋਂ ਦੂਸਰੀ ਜਗ੍ਹਾਂ ਸ਼ਾਰਟ ਕੱਟ ਰਾਹੀਂ ਜਾਣ ਦੇ ਮੰਤਵ ਨਾਲ ਗਲਤ ਸਾਇਡ ਵਾਹਨ ਚਲਾਉਣ ਤੇ ਨੰਬਰ ਪਲੇਟਾਂ ਦੇ ਉØੱਪਰ ਵਿਅੰਗ ਬਾਣੀ ਤੇ ਵਿਸ਼ੇਸ਼ ਸ਼ਬਦ ਲਿਖਣ ਵਾਲਿਆਂ ਦੇ ਖਿਲਾਫ ਜ਼ਿਲ੍ਹਾ ਟ੍ਰੈਫਿਕ ਪੁਲਿਸ
Publish Date: Sun, 03 May 2026 04:21 PM (IST)
Updated Date: Sun, 03 May 2026 04:23 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਕ ਜਗ੍ਹਾਂ ਤੋਂ ਦੂਸਰੀ ਜਗ੍ਹਾਂ ਸ਼ਾਰਟ ਕੱਟ ਰਾਹੀਂ ਜਾਣ ਦੇ ਮੰਤਵ ਨਾਲ ਗਲਤ ਸਾਇਡ ਵਾਹਨ ਚਲਾਉਣ ਤੇ ਨੰਬਰ ਪਲੇਟਾਂ ਦੇ ਉØੱਪਰ ਵਿਅੰਗ ਬਾਣੀ ਤੇ ਵਿਸ਼ੇਸ਼ ਸ਼ਬਦ ਲਿਖਣ ਵਾਲਿਆਂ ਦੇ ਖਿਲਾਫ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਚਲਾਣ ਕੀਤੇ ਜਾਣ ਦਾ ਸਿਲਸਿਲਾ ਜ਼ੋਰਾਂ ਤੇ ਹੈ। ਜ਼ਿਕਰਯੋਗ ਹੈ ਕਿ ਚਾਲੂ ਵਰੇ੍ਹ ਦੇ ਦੌਰਾਨ ਗਲਤ ਸਾਇਡ ਵਾਹਨ ਚਲਾਉਣ ਦੇ ਕਾਰਨ ਹੀ ਕਈ ਛੋਟੇ ਵੱਡੇ ਹਾਦਸੇ ਵਾਪਰੇ ਹਨ। ਜਿਸ ਦੌਰਾਨ ਵਹੀਕਲ ਚਾਲਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਜ਼ਿਲ੍ਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਏਡੀਸੀਪੀ ਟੈ੍ਰਫਿਕ ਅਮਨਦੀਪ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਟ੍ਰੈਫਿਕ ਪੁਲਿਸ ਅੱਤ ਦੀ ਗਰਮੀ ਤੇ ਲੂੰ ਦੇ ਬਾਵਜੂਦ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੀ ਹੈ। ਇਸ ਸਿਲਸਿਲੇ ਤਹਿਤ ਜੌਨ ਨੰਬਰ 5 ਦੇ ਇੰਚਾਰਜ ਜਸਪਾਲ ਸਿੰਘ ਸੰਧੂ ਆਪਣੇ ਦਲ ਬਲ ਸਮੇਤ ਆਪਣੇ ਅਧਿਕਾਰਤ ਖੇਤਰ ਵਿਚ ਆਉਂਦੇ ਇਲਾਕਿਆਂ ਵਿਚ ਗਸ਼ਤ ਕਰਦੇ ਹਨ। ਗਲਤ ਸਾਇਡ ਤੋਂ ਆ ਕੇ ਟ੍ਰੈਫਿਕ ਨਿਯਮਾਂਵਲੀ ਤੋੜਣ ਤੇ ਕਾਇਦੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ। ਉਨ੍ਹਾਂ ਕਿਹਾ ਕਿ ਸ਼ਾਰਟ ਕੱਟ ਦੇ ਚਾਹਵਾਨਾਂ ਨੂੰ ਗਲਤ ਸਾਇਡ ਤੋਂ ਕਿਸੇ ਵੀ ਪ੍ਰਕਾਰ ਦਾ ਵਾਹਨ ਲਿਆਉਣ ਦੀ ਮੰਨਜੂਰੀ ਨਹੀਂ ਹੈ। ਉਨ੍ਹਾਂ ਦੱਸਿਆ ਅਕਸਰ ਵਾਹਨ ਚਾਲਕਾਂ ਨੂੰ ਇਹ ਗਲਤੀ ਕਰਦੇ ਵੇਖਿਆ ਗਿਆ ਹੈ ਕਿ ਉਨ੍ਹਾਂ ਦੀ ਗਲਤੀ ਸੁਧਾਰਨ ਦੇ ਲਈ ਮੌਕੇ ਤੇ ਚਲਾਣ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚਲਾਣ ਕਰਨ ਦੇ ਸਿਲਸਿਲੇ ਦੇ ਚੱਲਦਿਆਂ ਬਹੁਤ ਸਾਰੇ ਮਨਚਲੇ ਤੇ ਸ਼ਰਾਰਤੀ ਅਨਸਰ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ’ਤੇ ਵਿਅੰਗ ਬਾਣੀ ਤੇ ਵਿਅਕਤੀ ਵਿਸ਼ੇਸ਼ਤਾ ਵਾਲੇ ਸ਼ਬਦ ਅੰਕਿਤ ਕਰਕੇ ਘੁੰਮਦੇ ਹਨ। ਹੁਣ ਉਨ੍ਹਾਂ ਦੀ ਵੀ ਖੈਰ ਨਹੀਂ ਹੈ। ਉਨ੍ਹਾਂ ਦੇ ਵੀ ਚਲਾਣ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱੁਲਰ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਤੇ ਏਡੀਸੀਪੀ ਟੈ੍ਰਫਿਕ ਅਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਟ੍ਰੈਫਿਕ ਨਿਯਮਾਂਵਲੀ ਤੇ ਕਾਇਦੇ ਕਾਨੂੰਨ ਨੂੰ ਲੈ ਕੇ ਜਿਹੜੇ ਪੈਮਾਨੇ ਅਮਲ ਵਿਚ ਲਿਆਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਸ ਦੀ ਪਾਲਣਾ ਕਰਨਾ ਟ੍ਰੈਫਿਕ ਪੁਲਿਸ ਦਾ ਫਰਜ਼ ਅਤੇ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਦੀ ਸਰਲ ਤੇ ਸੁਖਾਲੀ ਆਵਾਜਾਈ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸ ਸਰਕਾਰੀ ਕਾਰਜ ਦੇ ਵਿਚ ਕਿਸੇ ਵੀ ਡੱਕਾ ਡਾਹਣ ਵਾਲੇ ਦੀ ਦਖਲ ਅੰਦਾਜੀ ਤੇ ਬਹਿਸਬਾਜੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਗਲਤ ਸਾਇਡ ਤੋਂ ਆਉਣ ਜਾਣ ਵਾਲਿਆਂ ਤੇ ਨੰਬਰ ਪਲੇਟਾਂ ਤੇ ਵਿਅੰਗ ਬਾਣੀ ਤੇ ਵਿਅਕਤੀ ਵਿਸ਼ੇਸ਼ ਸ਼ਬਦ ਲਿਖਣ ਵਾਲਿਆਂ ਨੂੰ ਬਾਜ਼ ਆਉਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।