ਨਗਰ ਕੌਂਸਲ ਚੋਣਾਂ: ਪ੍ਰਬੰਧਾਂ ਦੀ ਨਿਕਲੀ ਫੂਕ, ਅਤੀ ਸੰਵੇਦਨਸ਼ੀਲ ਬੂਥ ’ਤੇ ਵੋਟਰ ਤਪਦੀ ਧੁੱਪ ’ਚ ਖੜ੍ਹਨ ਲਈ ਮਜ਼ਬੂਰ, ਪ੍ਰਸ਼ਾਸਨ ਦੇ ਦਾਅਵੇ ਫ਼ੇਲ੍ਹ
ਨਗਰ ਕੌਂਸਲ ਚੋਣਾਂ ਵਿੱਚ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ ਪਰ ਸਭ ਨਾਲੋਂ ਅਹਿਮ ਅਤੇ ਅਤਿ ਸੁਵੇਦਨਸ਼ੀਲ ਵਾਰਡ ਨੰਬਰ 5 ਦੇ ਬਿਜਲੀ ਘਰ ਮਜੀਠਾ ਵਿਖੇ ਬਣੇ ਪੋਲਿੰਗ ਬੂਥ ਵਿੱਚ ਪ੍ਰਬੰਧਾਂ ਦੀ ਭਾਰੀ ਘਾਟ ਵੇਖੀ ਗਈ।
Publish Date: Tue, 26 May 2026 09:53 AM (IST)
Updated Date: Tue, 26 May 2026 09:58 AM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ। ਨਗਰ ਕੌਂਸਲ ਚੋਣਾਂ ਵਿੱਚ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ ਪਰ ਸਭ ਨਾਲੋਂ ਅਹਿਮ ਅਤੇ ਅਤਿ ਸੁਵੇਦਨਸ਼ੀਲ ਵਾਰਡ ਨੰਬਰ 5 ਦੇ ਬਿਜਲੀ ਘਰ ਮਜੀਠਾ ਵਿਖੇ ਬਣੇ ਪੋਲਿੰਗ ਬੂਥ ਵਿੱਚ ਪ੍ਰਬੰਧਾਂ ਦੀ ਭਾਰੀ ਘਾਟ ਵੇਖੀ ਗਈ।
ਇਸ ਬੂਥ ਉੱਪਰ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਜਿਸ ਨਾਲ ਭਾਵੇਂ ਵੋਟਰਾਂ ’ਚ ਭਾਰੀ ਉਤਸ਼ਾਹ ਜ਼ਰੂਰ ਵੇਖਿਆ ਗਿਆ ਪਰ ਵੋਟਰਾਂ ਦੀ ਸਹੂਲਤ ਪ੍ਰਤੀ ਜ਼ਿਲ੍ਹਾ ਚੋਣ ਅਧਿਕਾਰੀ ਸੰਜ਼ੀਦਾਂ ਵਿਖਾਈ ਨਹੀਂ ਦੇ ਰਿਹਾ।
ਇੱਥੇਂ ਬਜ਼ੁਰਗਾ ਅਤੇ ਅੰਗਹੀਣ ਵੋਟਰਾਂ ਲਈ ਕੋਈ ਵਖਰਾ ਪ੍ਰਬੰਧ ਨਹੀਂ ਕੀਤਾ ਗਿਆ। ਇਸੇ ਦੌਰਾਨ ਇੱਕ ਅੰਗਹੀਣ ਵੋਟਰ ਮੰਗਾਂ ਸਿੰਘ ਪੁੱਤਰ ਨਿੱਕਾ ਸਿੰਘ ਚੌਧਰੀ ਜਿਹੜਾ ਕਿ ਅਧਰੰਗ ਤੋਂ ਪੀੜ੍ਹਤ ਸੀ ਅਤੇ ਪਰਿਵਾਰ ਨਾਲ ਵੋਟ ਪਾਉਣ ਆਇਆ ਸੀ ਪਰ ਉਸ ਲਈ ਇਸ ਬੂਥ ਉੱਪਰ ਵਹੀਲਚੇਅਰ ਆਦਿ ਦਾ ਪ੍ਰਬੰਧ ਨਹੀਂ ਸੀ, ਉੱਥੇ ਇਸ ਬੂਥ ਨੂੰ ਥਾਂ-ਥਾਂ ਬੇਰਿਗੇਟਿੰਗ ਲਗਾ ਕੇ ਰੋਕਿਆ ਗਿਆ ਹੈ, ਜਿਸ ਨਾਲ ਵੋਟਰਾਂ ਨੂੰ ਕਾਫੀ ਮੁਸ਼ਕਲਾ ਪੇਸ਼ ਆ ਰਹੀਆ ਹਨ।
ਜ਼ਿਕਰਯੋਗ ਹੈ ਕਿ ਇਸੇ ਵਾਰਡ ਨੰਬਰ 5 ਦੇ ਬਿਜਲੀ ਘਰ ਵਿਖੇ ਬਣੇ ਪੋਲਿੰਗ ਬੂਥ ਉਪਰ ਹੀ ਬਿਕਰਮ ਸਿੰਘ ਮਜੀਠੀਆ ਦੀ ਵੋਟ ਹੈ ਅਤੇ ਉਹ ਵੀ ਥੋੜੀ ਦੇਰ ਬਾਅਦ ਆਪਣੀ ਵੋਟ ਪਾਉਣ ਲਈ ਆਉਣਗੇ। ਇਸ ਲਈ ਇਸ ਬੂਥ ਨੂੰ ਅਤਿ ਸ਼ਵੇਦਨਸ਼ੀਲ ਮੰਨਿਆ ਜਾ ਰਿਹਾ ਹੈ।