ਅੰਮ੍ਰਿਤਸਰ 'ਚ ਮਾਤਾ ਭੱਦਰਕਾਲੀ ਮੇਲੇ ਦੀ ਰੌਣਕ : 1500 ਸਾਲ ਪੁਰਾਣੇ ਪ੍ਰਾਚੀਨ ਮੰਦਰ 'ਚ ਨਤਮਸਤਕ ਹੋਈਆਂ ਹਜ਼ਾਰਾਂ ਸੰਗਤਾਂ
ਮੰਦਰ ਦੇ ਮਹੰਤ ਵਰੁਣ ਕੁਮਾਰ ਵਿੱਕੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਇਹ ਮੰਦਰ ਬਹੁਤ ਹੀ ਪ੍ਰਾਚੀਨ ਤੇ ਸਿੱਧ ਪੀਠ ਹੈ, ਮੇਲੇ ਵਿੱਚ ਆਏ ਸ਼ਰਧਾਲੂਆ ਵੱਲੋਂ ਮੰਗੀ ਮੰਨਤ ਹਮੇਸ਼ਾ ਪੂਰਨ ਹੁੰਦੀ ਹੈ ਤੇ ਸ਼ਰਧਾਲੂ ਵੀ ਮੰਣਤ ਪੁਰੀ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਨਾਲ ਮੱਥਾ ਟੇਕਣ ਲਈ ਆਉਂਦੇ ਹਨ
Publish Date: Wed, 13 May 2026 11:55 AM (IST)
Updated Date: Wed, 13 May 2026 12:00 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੇ ਖਜਾਨਾ ਗੇਟ ਨਜ਼ਦੀਕ ਵਿਸ਼ਵ ਪ੍ਰਸਿੱਧ 1500 ਸਾਲ ਪੁਰਾਟਾ ਸਿੱਧ ਪੀਠ ਮੰਦਰ ਮਾਤਾ ਭੱਦਰਕਾਲੀ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।
ਸਵੇਰ ਤੋਂ ਹੀ ਸ਼ਰਧਾਲੂਆ ਦੀਆ ਲੰਬੀਆਂ ਲਾਈਨਾ ਮੰਦਰ ਵਿਚ ਮਾਤਾ ਭੱਦਰਕਾਲੀ ਜੀ ਦੇ ਦਰਸ਼ਨਾ ਲਈ ਲਗੀਆ ਰਹੀਆ। ਸਵੇਰੇ ਮਾਤਾ ਭੱਦਰਕਾਲੀ ਜੀ ਨੂੰ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ ਤੇ ਮਾਤਾ ਜੀ ਦੇ ਜੈਕਾਰੇ ਲਗਾਏ ਗਏ। ਵੱਡੀ ਗਿਣਤੀ ਵਿੱਚ ਸ਼ਰਧਾਲੂਆ ਨੇ ਪਰਿਵਾਰਾਂ ਦੇ ਨਾਲ ਢੋਲ ਦੀ ਥਾਪ 'ਤੇ ਨੱਚਦੇ ਟੱਪਦੇ ਹਾਜ਼ਰੀਆ ਭਰੀਆਂ ਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ। ਮੰਦਰ ਦੇ ਆਲੇ ਦੁਆਲੇ ਪ੍ਰਸ਼ਾਦ ਤੇ ਬੱਚਿਆ ਦੇ ਖਿਡੌਣਿਆਂ ਦੀ ਸਜੀਆ ਦੁਕਾਨਾ ਲੋਕਾਂ ਦੇ ਖਿੱਚ ਦਾ ਕੇਂਦਰ ਬਣੀਆ ਤੇ ਬੱਚਿਆ ਦੇ ਮਨੋਰੰਜਨ ਲਈ ਮੰਦਰ ਦੇ ਸਾਹਮਣੇ ਗਰਾਉਂਡ ਵਿੱਚ ਵੱਖ-ਵੱਖ ਤਰਾ ਦੇ ਝੂਲੇ ਵੀ ਲਗਾਏ ਗਏ, ਜਿਥੇ ਬੱਚਿਆ ਅਤੇ ਮਾਪਿਆ ਨੇ ਆਨੰਦ ਮਾਣਿਆ। ਮੰਦਰ ਦੇ ਅੰਦਰ ਤੇ ਬਾਹਰ ਜਗ੍ਹਾ-ਜਗ੍ਹਾ ਤੇ ਲੰਗਰ ਤੇ ਛਬੀਲਾਂ ਲਗਾਈਆਂ ਗਈਆਂ।
ਮੰਦਰ ਦੇ ਮਹੰਤ ਵਰੁਣ ਕੁਮਾਰ ਵਿੱਕੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਇਹ ਮੰਦਰ ਬਹੁਤ ਹੀ ਪ੍ਰਾਚੀਨ ਤੇ ਸਿੱਧ ਪੀਠ ਹੈ, ਮੇਲੇ ਵਿੱਚ ਆਏ ਸ਼ਰਧਾਲੂਆ ਵੱਲੋਂ ਮੰਗੀ ਮੰਨਤ ਹਮੇਸ਼ਾ ਪੂਰਨ ਹੁੰਦੀ ਹੈ ਤੇ ਸ਼ਰਧਾਲੂ ਵੀ ਮੰਣਤ ਪੁਰੀ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਨਾਲ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਮੰਦਰ ਵਿਸ਼ਵ ਪ੍ਰਸਿੱਧ ਹੈ ਤੇ ਮੇਲੇ ਵਿਚ ਦੇਸ਼-ਵਿਦੇਸ਼ ਤੇ ਪੂਰੇ ਭਾਰਤ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਦ ਦੇ ਤੌਰ ਤੇ ਜਿਆਦਾਤਰ ਸ਼ਰਧਾਲੂ ਨਾਰੀਅਲ ਤੇ ਮਠਿਆਈ ਚੜਾਉਂਦੇ ਹਨ, ਜੋ ਕਿ ਪ੍ਰਸ਼ਾਦ ਦੇ ਤੌਰ ਤੇ ਅਹਿਮ ਮਣਿਆ ਜਾਦਾ ਹੈ ਤੇ ਸ਼ਰਧਾਲੂਆ ਦੀ ਸੁਰਖਿਆ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਾ ਹੋ ਸਕੇ। ਉਨ੍ਹਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੰਦਰ ਦੇ ਆਲੇ ਦੁਆਲੇ ਸੁਰੱਖਿਆ ਲਈ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਮੇਲੇ ਵਾਲੇ ਦਿਨ ਬਹੁਤ ਹੀ ਤੇਜ਼ ਹਨੇਰੀ ਆਉਂਦੀ ਹੈ, ਜੌ ਕਿ ਮਾਤਾ ਭੱਦਰਕਾਲੀ ਜੀ ਦੇ ਆਉਣ ਦਾ ਸੰਕੇਤ ਹੁੰਦਾ ਹੈ ਤੇ ਸ਼ਰਧਾਲੂ ਜੈਕਾਰੇ ਲਗਾਉਂਦੇ ਹੋਏ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਦੇ ਹਨ।