ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਮਾਣ ਧੀਆਂ ’ਤੇ ਸੰਸਥਾ ਨੇ ਕੀਤੀ ਪ੍ਰਸ਼ੰਸਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਸੰਸਥਾ "ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਸਵਾਗਤ ਕੀਤਾ ਤੇ ਕਿਹਾ ਸਰਕਾਰ ਵੱਲੋਂ ਲਿਆ
Publish Date: Sat, 18 Apr 2026 04:13 PM (IST)
Updated Date: Sat, 18 Apr 2026 04:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਸੰਸਥਾ ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਸਵਾਗਤ ਕੀਤਾ ਤੇ ਕਿਹਾ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਜ਼ਮੀਨੀ ਪੱਧਰ ਤੇ ਲਾਗੂ ਹੋਣਾ ਚਾਹੀਦਾ ਹੈ ਤੇ ਇਸ ਦਾ ਲਾਹਾ ਅਸਲ ਹੱਕਦਾਰਾਂ ਨੂੰ ਮਿਲਣਾ ਚਾਹੀਦਾ ਹੈ। ਸੰਸਥਾ ਦੇ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ (ਪੀਸੀਐਸ) ਚੇਅਰਮੈਨ ਸ਼੍ਰੀ ਹਰਦੇਸ਼ ਸ਼ਰਮਾ, ਵਾਈਸ ਚੇਅਰਮੈਨ ਮਖਤੂਲ ਸਿੰਘ ਔਲਖ, ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਕਾਰਜਕਾਰੀ ਪ੍ਰਧਾਨ ਦਮਨਪ੍ਰੀਤ ਕੌਰ ਨੈਸ਼ਨਲ ਪੱਧਰੀ ਸਾਈਕਲੰਿਗ ਖਿਡਾਰਨ ਨੇ ਕਿਹਾ ਕਿ ਬੇਸ਼ੱਕ ਸਰਕਾਰ ਦੀ ਇਸ ਯੋਜਨਾ ਨੇ ਮਹਿਲਾਵਾਂ ਦੇ ਵਿਚ ਉਤਸ਼ਾਹ ਤੇ ਆਤਮ ਵਿਸ਼ਵਾਸ਼ ਪੈਦਾ ਕੀਤਾ ਹੈ। ਉਨ੍ਹਾਂ ਦੀ ਸੰਸਥਾ ਮਹਿਲਾਵਾਂ ਦੇ ਮਾਣ-ਸਨਮਾਨ ਤੇ ਹੱਕਾਂ ਅਧਿਕਾਰਾਂ ਦੀ ਖਾਤਰ ਹਾਅ ਦਾ ਨਾਅਰਾ ਮਾਰਨ ਦੇ ਨਾਲ-ਨਾਲ ਧੀਆਂ ਦੇ ਜਨਮ ਲੈਣ ਦੇ ਅਧਿਕਾਰ ਵੀ ਬਾਤ ਪਾਉਣ ਵੀ ਤਰਜੀਹ ਦਿੰਦੀ ਹੈ। ਜਦੋਂ ਵੀ ਕੋਈ ਸਰਕਾਰ ਮਹਿਲਾਵਾਂ ਅਤੇ ਧੀਆਂ ਦੇ ਹੱਕਾਂ ਲਈ ਕੋਈ ਯੋਜਨਾ ਜਾਂ ਫਿਰ ਕਲਿਆਣਕਾਰੀ ਕਾਰਜਾਂ ਦੀ ਗੱਲ ਕਰਦੀ ਹੈ ਤਾਂ ਉਸ ਦੀ ਪ੍ਰੋੜ੍ਹਤਾ ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ। ਅਖੀਰ ਵਿਚ ਸਮਾਜ ਸੇਵੀ ਅਤੇ ਖੇਡ ਪ੍ਰੋਮੋਟਰ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਵਿਚ ਐਸਸੀ ਮਹਿਲਾਵਾਂ ਨੂੰ 1500 ਰੁਪਏ ਅਤੇ ਜਰਨਲ ਨੂੰ 1000 ਰੁਪਏ ਮਹੀਨਾ ਦੇਣਾ ਬਹੁਤ ਹੀ ਸਲਾਘਾਯੋਗ ਫ਼ੈਸਲਾ ਹੈ। ਉਨ੍ਹਾਂ ਕਿਹਾ ਡਾਕਟਰ ਬਲਜੀਤ ਕੌਰ (ਸਮਾਜਿਕ ਨਿਆ, ਮਹਿਲਾ ਤੇ ਬਾਲ ਵਿਕਾਸ, ਸਮਾਜਿਕ ਸੁਰੱਖਿਆ ਮੰਤਰੀ ਪੰਜਾਬ) ਦੇ ਅਨੁਸਾਰ ਇਹ ਯੋਜਨਾ ਸਮਾਜਿਕ ਨਿਆ ਦੇਣ ਤੇ ਪੰਜਾਬ ਦੀਆ ਔਰਤ ਨੂੰ ਸਮਰੱਥ ਬਣਾਉਣ ਵਾਲੀ ਹੈ। ਇਸ ਯੋਜ਼ਨਾ ਲਈ ਰਜਿਸਟ੍ਰੇਸ਼ਨ ਦਾ ਕੰਮ ਦੋ ਮਹੀਨਿਆਂ ਚ ਪੂਰਾ ਹੋ ਜਾਵੇਗਾ ਤੇ ਜਦੋਂ ਤੋਂ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਈ ਹੈ, ਉਦੋਂ ਤੋਂ ਇਹ ਰਕਮ ਦਿੱਤੀ ਜਾਵੇਗੀ। ਇਹ ਮਹਿਲਾ ਸ਼ਕਤੀ ਨੂੰ ਸਮਰੱਥ ਬਣਾਉਣ ਵਾਲੀ ਸਭ ਤੋਂ ਅਹਿਮ ਗਾਰੰਟੀ ਹੈ। ਸੋਸਾਇਟੀ ਦੇ ਸਮੂਹ ਮੇਂਬਰਾ ਨੇ ਇਸ ਯੋਜਨਾ ਦਾ ਸਵਾਗਤ ਕੀਤਾ ਹੈ।