ਪੰਜਾਬ ’ਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੋਵੇਗੀ : ਗਿੱਲ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਵਿਧਾਨ ਸਭਾ ਹਲਕਾ ਮਜੀਠਾ ਜਿਸ ਨੂੰ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਪੱਖੋਂ ਤੋਂ ਫਾਡੀ ਰੱਖਿਆ ਸੀ, ਜਿਸ ਦਾ ਵਿਕਾਸ ਹੁਣ ਮੁੱਖ ਮੰਤਰੀ ਪੰਜਾਬ
Publish Date: Sun, 03 May 2026 04:16 PM (IST)
Updated Date: Sun, 03 May 2026 04:17 PM (IST)

ਮਜੀਠੇ ਹਲਕੇ ਦੀਆਂ ਸੜਕਾਂ ਦਾ ਕੰਮ 125 ਕਰੋੜ ਦੀ ਲਾਗਤ ਨਾਲ ਚੱਲ ਰਿਹਾ ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਵਿਧਾਨ ਸਭਾ ਹਲਕਾ ਮਜੀਠਾ ਜਿਸ ਨੂੰ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਪੱਖੋਂ ਤੋਂ ਫਾਡੀ ਰੱਖਿਆ ਸੀ, ਜਿਸ ਦਾ ਵਿਕਾਸ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਅੱਜ ਮਜੀਠਾ ਹਲਕੇ ਵਿਚ ਜਿਸ ਪਾਸੇ ਵੀ ਜਾ ਕੇ ਵੇਖੋ ਆਪ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਬੋਲ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪਿੰਡ ਸਾਧਪੁਰ ਵਿਖੇ ਤਰਸੇਮ ਸਿੰਘ ਬਾਠ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨਾਲ ਪਿੰਡ ਦੇ ਵਿਕਾਸ ਕੰਮਾਂ ਦਾ ਵਿਚਾਰ ਵਟਾਂਦਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਤਲਬੀਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਹਰ ਪਰਿਵਾਰ ਨੂੰ ਬਿਜਲੀ ਦੇ 600 ਯੂਨਿਟ ਮੁਆਫ ਕਰਨ ਨਾਲ 90 ਪ੍ਰਤੀਸਤ ਲੋਕਾਂ ਦਾ ਬਿਜਲੀ ਦਾ ਬਿਲ ਜੀਰੋ ਆ ਰਿਹਾ ਹੈ। ਇਸੇ ਹੀ ਤਰ੍ਹਾਂ ਕਿਸਾਨਾਂ ਨੂੰ ਬਿਜਲੀ ਰਾਤ ਦੇ ਨਾਲ-ਨਾਲ ਦਿਨ ਦੇ ਟਾਈਮ ਵੀ ਮਿਲ ਰਹੀ ਹੈ। 10 ਲੱਖ ਦਾ ਹੈਲਥ ਕਾਰਡ ਹਰ ਪਰਿਵਾਰ ਲਈ, ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੋਜਨਾ ਜਿਸ ਦੇ ਤਹਿਤ 1000/ 1500 ਦੀ ਸਕੀਮ 18 ਸਾਲ ਤੇ ਉੱਪਰ ਹਰ ਮਹਿਲਾਂ ਲਈ ਸ਼ੁਰੂ ਕੀਤੀ ਗਈ ਹੈ, ਜਿਸ ਦੀ ਰਜਿਸਟਰੇਸ਼ਨ ਚੱਲ ਰਹੀ ਹੈ। ਤਲਬੀਰ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਹਰ ਪਿੰਡ ਲਈ ਫ੍ਰੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਮਜੀਠਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠੇ ਹਲਕੇ ਦੀਆਂ ਸੜਕਾਂ ਦਾ ਕੰਮ 125 ਕਰੋੜ ਦੀ ਲਾਗਤ ਨਾਲ ਚੱਲ ਰਿਹਾ ਹੈ। ਪਿੰਡਾਂ ਨੂੰ ਆਪਸ ਵਿਚ ਜੋੜਣ ਲਈ ਲੰਿਕ ਸੜਕਾਂ ਦਾ ਕੰਮ ਚੱਲ ਰਿਹਾ ਹੈ। ਨਹਿਰੀ ਪਾਣੀ ਦੇ ਸੂਏ ਜਿਨਾਂ ਨੂੰ ਪੱਕੇ ਕਰਨ ਦਾ ਕੰਮ ਚੱਲ ਰਿਹਾ ਹੈ। ਨੌਜਵਾਨ ਦੇ ਖੇਡਣ ਲਈ ਪਿੰਡਾਂ ਵਿਚ 30 ਨਵੀਆਂ ਗਰਾਊਂਡਾ ਦਾ ਕੰਮ ਚੱਲ ਰਿਹਾ ਹੈ। ਤਲਬੀਰ ਸਿੰਘ ਗਿੱਲ ਨੇ ਵਿਸ਼ਵਾਸ ਦਵਾਇਆ ਕਿ ਜੋ ਮੰਗਾਂ ਮੇਰੇ ਕੋਲ ਸਾਧਪੁਰ ਨਾਲ ਸੰਬੰਧਤ ਰੱਖੀਆਂ ਗਈਆਂ ਹਨ, ਉਹ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਸਿਆਸੀ ਸਕੱਤਰ ਬਲਜਿੰਦਰ ਸਿੰਘ ਛੀਨਾ, ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ, ਸਰਪੰਚ ਪ੍ਰੇਮ ਸਿੰਘ ਤਰਫਾਨ, ਸਰਪੰਚ ਪਰਮਿੰਦਰ ਸਿੰਘ ਰਮਾਣਾ ਚੱਕ, ਮਲਕੀਤ ਸਿੰਘ ਬੀਡੀਓ ਭੋਏ, ਸ਼ਿਵਰਾਜ ਸਿੰਘ ਸ਼ਿਵ ਬਾਠ ਭੀਲੋਵਾਲ, ਗੁਰਮੇਜ ਸਿੰਘ ਬਾਠ, ਸਰਵਣ ਸਿੰਘ ਦੋਧੀ, ਮੰਗਲ ਸਿੰਘ ਵਪਾਰੀ, ਨਿਰਮਲ ਸਿੰਘ ਬੱਗਾ, ਸੇਵਾ ਸਿੰਘ, ਮੇਵਾ ਸਿੰਘ, ਮੇਹਰ ਸਿੰਘ ਬਾਠ, ਗੁਰਪ੍ਰੀਤ ਸਿੰਘ ਰਾਜਾ, ਲਵਪ੍ਰੀਤ ਸਿੰਘ ਲਵ, ਜਗਜੀਤ ਸਿੰਘ ਮੱਲੀ, ਜੋਬਨਜੀਤ ਸਿੰਘ ਬਾਠ, ਹਰਮਨ ਸੰਧੂ, ਸਰਪੰਚ ਸਰਬਜੀਤ ਸਿੰਘ ਸਾਧਪੁਰ, ਬਲਾਕ ਪ੍ਰਧਾਨ ਤਰਵਿੰਦਰ ਸਿੰਘ ਸਾਧਪੁਰ, ਬਲਵਿੰਦਰ ਸਿੰਘ ਬਿੱਲਾ ਚੁਗਾਵਾਂ, ਸਤਨਾਮ ਸਿੰਘ, ਜਗਦੀਪ ਸਿੰਘ ਸਾਧਪੁਰ, ਹਰਦੀਪ ਸਿੰਘ ਫੌਜੀ ਵੀ ਹਾਜ਼ਰ ਸਨ। ਇਸ ਮੌਕੇ ਬਾਠ ਪਰਿਵਾਰ ਵੱਲੋਂ ਗੁਰਮੇਜ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਤਲਬੀਰ ਸਿੰਘ ਗਿੱਲ ਦੀ ਹਰ ਪੱਖ ਤੋਂ ਮਦਦ ਕਰਨਗੇ।