ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ : ਪੂਰਨ ਸਫਰੀ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਤੇ ਕੁਝ ਦਿਨ ਪਹਿਲਾਂ ਕੱਥੂਨੰਗਲ ਦੇ ਰਹਿਣ ਵਾਲੇ ਮਸੀਹੀ ਸਮਾਜ ਨਾਲ ਸਬੰਧਿਤ ਪੀੜਤ ਬੰਟੀ ਦੇ ਘਰ ਆ ਕੇ ਉਸ ਦੀ ਪਤਨੀ ਨੂੰ ਇਕ ਵਿਅਕਤੀ ਵਲੋ ਛੇੜਛਾੜ ਕਰਨ ਅਤੇ ਮਾਰਕੁਟਾਈ ਕਰਨ ਦੇ ਮਾਮਲੇ ਵਿਚ ਦਰਜ
Publish Date: Fri, 12 Sep 2025 04:24 PM (IST)
Updated Date: Fri, 12 Sep 2025 04:26 PM (IST)

ਮਸੀਹੀ ਸਮਾਜ ਦੇ ਲੋਕਾਂ ਨਾਲ ਧੱਕੇਸ਼ਾਹੀ ਸਹਿਨ ਨਹੀਂ ਕੀਤੀ ਜਾਵੇਗੀ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਤੇ ਕੁਝ ਦਿਨ ਪਹਿਲਾਂ ਕੱਥੂਨੰਗਲ ਦੇ ਰਹਿਣ ਵਾਲੇ ਮਸੀਹੀ ਸਮਾਜ ਨਾਲ ਸਬੰਧਿਤ ਪੀੜਤ ਬੰਟੀ ਦੇ ਘਰ ਆ ਕੇ ਉਸ ਦੀ ਪਤਨੀ ਨੂੰ ਇਕ ਵਿਅਕਤੀ ਵਲੋ ਛੇੜਛਾੜ ਕਰਨ ਅਤੇ ਮਾਰਕੁਟਾਈ ਕਰਨ ਦੇ ਮਾਮਲੇ ਵਿਚ ਦਰਜ ਕੀਤੇ ਗਏ ਮਾਮਲੇ ਤਹਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਕ੍ਰਿਸਚਨ ਸਮਾਜ ਭਲਾਈ ਦਲ ਦੇ ਚੇਅਰਮੈਨ ਪੂਰਨ ਸਫਰੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮਸੀਹੀ ਸਮਾਜ ਦੇ ਲੋਕਾਂ ਤੇ ਅੱਤਿਆਚਾਰ ਕੀਤੇ ਜਾਣ ਦੇ ਮਾਮਲੇ ਸਾਮ੍ਹਣੇ ਆ ਰਹੇ ਹਨ, ਜਿਸ ਨੂੰ ਰੋਕਣ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ, ਜਿਸਦਾ ਫਾਇਦਾ ਚੁੱਕ ਕੇ ਕੁਝ ਸ਼ਰਾਰਤੀ ਲੋਕ ਮਸੀਹੀ ਸਮਾਜ ਦੇ ਲੋਕਾਂ ਤੇ ਅੱਤਿਆਚਾਰ ਕਰ ਰਹੇ ਹਨ, ਜੋ ਹੁਣ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਸਫਰੀ ਨੇ ਕਿਹਾ ਕਿ ਡੀਆਈਜੀ ਬਾਰਡਰ ਰੇਂਜ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸਬੰਧਤ ਥਾਣੇ ਦੇ ਐਸਐੱਚਓ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਸੀ, ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਪੂਰੇ ਪਰਿਵਾਰ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਮਸੀਹੀ ਭਾਈਚਾਰੇ ਲੋਕ ਪਰਿਵਾਰ ਦੇ ਨਾਲ ਮਿਲ ਕੇ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਕੈਪਸ਼ਨ - ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ ਪੂਰਨ ਸਫਰੀ ਤੇ ਪੀੜਤ ਪਰਿਵਾਰ।