ਕੇਂਦਰ ਸਰਕਾਰ ਔਖੀ ਘੜੀ ’ਚ ਪੰਜਾਬ ਦੀ ਬਾਂਹ ਫੜਣੋ ਭੱਜੀ : ਕੰਗ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਹੜ੍ਹਾਂ ਦੀ ਮਾਰ ਹੇਠ ਬਹੁਤ ਹੀ ਔਖੀ ਘੜੀ ਵਿੱਚੋ ਨਿਕਲ ਰਿਹਾ ਹੈ, ਕੇਂਦਰ ਸਰਕਾਰ ਪੰਜਾਬੀਆਂ ਪਾਸੋਂ ਕਰੋੜਾਂ ਦਾ ਟੈਕਸ ਲੈਂਦੀ ਹੈ
Publish Date: Wed, 03 Sep 2025 04:34 PM (IST)
Updated Date: Wed, 03 Sep 2025 04:37 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਹੜ੍ਹਾਂ ਦੀ ਮਾਰ ਹੇਠ ਬਹੁਤ ਹੀ ਔਖੀ ਘੜੀ ਵਿੱਚੋ ਨਿਕਲ ਰਿਹਾ ਹੈ, ਕੇਂਦਰ ਸਰਕਾਰ ਪੰਜਾਬੀਆਂ ਪਾਸੋਂ ਕਰੋੜਾਂ ਦਾ ਟੈਕਸ ਲੈਂਦੀ ਹੈ ਅਤੇ ਇਹ ਉਹੀ ਪੰਜਾਬੀ ਹਨ, ਜਿੰਨਾਂ ਨੇ ਦੇਸ਼ ਦੀ ਅਜਾਦੀ ਲਈ 95 ਪ੍ਰਤੀਸ਼ਤ ਸ਼ਹੀਦੀਆਂ ਦਿੱਤੀਆਂ ਹਨ। ਪੰਜਾਬੀਆਂ ਨੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੱਕ ਸੰਘਰਸ਼ ਕੀਤਾ। ਜਿਸ ਦੀ ਕਿੜ ਸਦਕਾ ਅੱਜ ਕਰੋੜਾਂ ਰੁਪਏ ਟੈਕਸ ਦੇਣ ਦੇ ਬਾਵਜੂਦ ਅਤੇ ਦੇਸ ਦੀ ਹਰ ਔਖੀ ਖੜ੍ਹੀ ਵਿੱਚ ਸਾਥ ਦੇਣ ਵੀ ਪੰਜਾਬੀਆਂ ਨਾਲ ਕੇਂਦਰ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਜਾਂ ਉਨ੍ਹਾਂ ਦੇ ਮੰਤਰੀਆਂ ਵੱਲੋਂ ਅਜੇ ਤੱਕ ਕੋਈ ਰਾਹਤ ਪੰਜਾਬ ਦੇ ਹੜ੍ਹ ਪੀੜਤਾਂ ਲਈ ਨਹੀਂ ਪਹੁੰਚੀ। ਪੰਜਾਬ ਵਿਚ ਹੜ੍ਹਾਂ ਦੀ ਮਾਰ ਕਾਰਨ ਲੱਖਾਂ ਲੋਕ ਘਰੋ ਬੇਘਰ ਹੋ ਗਏ, ਜਮੀਨਾਂ ਅਤੇ ਫਸਲਾਂ ਖਰਾਬ ਹੋ ਗਈਆਂ, ਪਸ਼ੂ ਮਰ ਗਏ ਅਤੇ ਰੁੜ੍ਹ ਗਏ। ਇੰਨੇ ਵੱਡੇ ਦੁਖਾਂਤ ਨੂੰ ਨੈਸ਼ਨਲ ਪੱਧਰੀ ਤਬਾਹੀ ਘੋਸ਼ਿਤ ਕਰਕੇ ਕੇਂਦਰ ਸਰਕਾਰ ਨੂੰ ਵੱਡੇ ਪੱਧਰ ’ਤੇ ਪੈਕਜ ਦੇ ਕੇ ਲੋਕਾਂ ਦੀ ਬਾਂਹ ਫੜਣੀ ਚਾਹੀਦੀ ਹੈ। ਪੰਜਾਬੀ ਦੇਸ਼ਾਂ ਵਿਦੇਸ਼ਾਂ ਤੱਕ ਜਾ ਕੇ ਲੋਕਾਂ ਦੀ ਮਦਦ ਕਰਦੇ ਹਨ ਅਤੇ ਇਸ ਔਖੀ ਘੜੀ ਵਿਚ ਹਰ ਦੇਸ਼ ਵਾਸੀ ਨੂੰ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਇੰਨੇ ਵੱਡੇ ਦੁਖਾਂਤ ਦੇ ਇੰਨੇ ਦਿਨ ਬੀਤਣ ਦੇ ਬਾਅਦ ਵੀ ਪ੍ਰਧਾਨ ਮੰਤਰੀ ਵੱਲੋਂ ਅਜੇ ਤੱਕ ਇੱਕ ਵੀ ਗੱਲ ਨਹੀਂ ਕੀਤੀ ਗਈ। ਕੈਪਸ਼ਨ - ਚੇਅਰਮੈਨ ਸੁਰਜੀਤ ਸਿੰਘ ਕੰਗ