ਸੁਨੀਲ ਸ਼ਰਮਾ ਨੇ ਠੀਕ ਕਰਵਾਈਆਂ ਸਟਰੀਟ ਲਾਈਟਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ 29 ਦੇ ਸਮਾਜ ਸੇਵਕ ਸੁਨੀਲ ਸ਼ਰਮਾ ਅਤੇ ਵਿਕਾਸ ਮਹਾਜਨ ਵਲੋਂ ਹਾਲ ਗੇਟ ਵਿਖੇ ਸਟਰੀਟ ਲਾਈਟਾਂ ਠੀਕ ਕਰਵਾਈਆਂ ਗਈਆਂ। ਇਸ ਮੌਕੇ ਸੁਨੀਲ ਸ਼ਰਮਾ ਨੇ ਕਿਹਾ ਕਿ ਗੁਰੂ ਨਗਰੀ ਵਿਖੇ ਸੈਲਾਨੀ
Publish Date: Fri, 12 Sep 2025 04:19 PM (IST)
Updated Date: Fri, 12 Sep 2025 04:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ 29 ਦੇ ਸਮਾਜ ਸੇਵਕ ਸੁਨੀਲ ਸ਼ਰਮਾ ਅਤੇ ਵਿਕਾਸ ਮਹਾਜਨ ਵਲੋਂ ਹਾਲ ਗੇਟ ਵਿਖੇ ਸਟਰੀਟ ਲਾਈਟਾਂ ਠੀਕ ਕਰਵਾਈਆਂ ਗਈਆਂ। ਇਸ ਮੌਕੇ ਸੁਨੀਲ ਸ਼ਰਮਾ ਨੇ ਕਿਹਾ ਕਿ ਗੁਰੂ ਨਗਰੀ ਵਿਖੇ ਸੈਲਾਨੀ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਵੱਡੀ ਗਿਣਤੀ ਵਿਚ ਆਉਂਦੇ ਹਨ। ਹਾਲ ਦਾ ਮੁੱਖ ਰਸਤਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ ਅਤੇ ਇਸ ਰਸਤੇ ਦੀਆਂ ਸਟਰੀਟਾਂ ਲਾਈਟਾਂ ਖਰਾਬ ਹੋਣ ਕਾਰਨ ਰਾਤ ਨੂੰ ਲੰਘਦੇ ਸ਼ਰਧਾਲੂਆਂ ਤੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਨੇਰੇ ਕਾਰਨ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਸਨ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਟਰੀਟ ਲਾਈਟਾਂ ਦਰੁਸਤ ਕਰਵਾਈਆਂ ਗਈਆਂ। ਇਸ ਮੌਕੇ ਬਿਜਲੀ ਵਾਲੇ ਮੁਲਾਜਮ ਜੁਗਰਾਜ ਸਿੰਘ, ਹੈਲਪਰ ਬਿਕਰਮ ਸਿੰਘ ਵੀ ਮੌਜੂਦ ਸਨ। ਸੁਨੀਲ ਸ਼ਰਮਾ ਨੇ ਦੱਸਿਆ ਕਿ ਜੁਗਰਾਜ ਸਿੰਘ ਵਲੋਂ ਇਲੈਕ੍ਰੀਸਿਟੀ ਵਿਭਾਗ ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਹਾ ਹੈ, ਪਰ ਉਸ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਅਜਿਹੇ ਮਿਹਨਤੀ ਤੇ ਇਮਾਨਦਾਰ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਹੈ। ਕੈਪਸ਼ਨ : ਹਾਲ ਗੇਟ ਵਿਖੇ ਸਟਰੀਟ ਲਾਈਟਾਂ ਠੀਕ ਕਰਵਾਉਂਦੇ ਹੋਏ ਵਾਰਡ ਨੰਬਰ 29 ਦੇ ਸਮਾਜ ਸੇਵਕ ਸੁਨੀਲ ਸ਼ਰਮਾ ਤੇ ਹੋਰ।