ਰੇਵਲ ਡੇਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਜ਼ੋਨਲ ਪੱਧਰ ’ਤੇ ਸ਼ਾਨਦਾਰ ਸਫਲਤਾ
ਤਜਿੰਦਰ ਸਿੰਘ. ਪੰਜਾਬੀ ਜਾਗਰਣ ਅਟਾਰੀ : ਅਟਾਰੀ ਖੇਤਰ ਦੇ ਪ੍ਰਸਿੱਧ ਰੇਵਲ ਡੇਲ ਪਬਲਿਕ ਸਕੂਲ ਨੇ ਇੱਕ ਵਾਰ ਫਿਰ ਜ਼ੋਨਲ ਪੱਧਰ ਮੁਕਾਬਲਿਆਂ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ ਹੈ। ਇਸ ਜ਼ੋਨਲ ਪੱਧਰ ਮੁਕਾਬਲਿਆਂ ਜਿਸ ਵਿਚ
Publish Date: Fri, 01 May 2026 04:18 PM (IST)
Updated Date: Fri, 01 May 2026 04:20 PM (IST)

ਤਜਿੰਦਰ ਸਿੰਘ. ਪੰਜਾਬੀ ਜਾਗਰਣ ਅਟਾਰੀ : ਅਟਾਰੀ ਖੇਤਰ ਦੇ ਪ੍ਰਸਿੱਧ ਰੇਵਲ ਡੇਲ ਪਬਲਿਕ ਸਕੂਲ ਨੇ ਇੱਕ ਵਾਰ ਫਿਰ ਜ਼ੋਨਲ ਪੱਧਰ ਮੁਕਾਬਲਿਆਂ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ ਹੈ। ਇਸ ਜ਼ੋਨਲ ਪੱਧਰ ਮੁਕਾਬਲਿਆਂ ਜਿਸ ਵਿਚ ਪੇਂਟਿੰਗ ਅਤੇ ਯੋਗਾ ਮੁਕਾਬਲਿਆਂ ਕਰਾਏ ਗਏ ਸਨ ਵਿੱਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਆਪਣੇ ਨਾਮ ਕੀਤੇ। ਇਸ ਮੌਖੇ ਪ੍ਰਿਸੀਪਲ ਰਾਜੀਵ ਅਰੋੜਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਜ਼ੋਨਲ ਪੱਧਰੀ ਪੈਂਟਿੰਗ ਮੁਕਾਬਲੇ ਵਿੱਚ 8ਵੀਂ ਜਮਾਤ ਦੇ ਵਿਿਦਆਰਥੀ ਅਮਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। “ਖੇਡਾਂ ਦੀ ਮਹੱਤਤਾ” ਵਿਸ਼ੇ ‘ਤੇ ਬਣਾਈ ਗਈ ਉਸ ਦੀ ਪੈਂਟਿੰਗ ਨੂੰ ਅੰਮ੍ਰਿਤਸਰ ਅਤੇ ਤਰਨ-ਤਾਰਨ ਖੇਤਰ ਦੇ ਜੱਜਾਂ ਵੱਲੋਂ ਖੂਬ ਸਰਾਹਿਆ ਗਿਆ। ਜਿਸ ਵਿਚ ਉਸ ਦੀ ਕਲਾ ਵਿੱਚ ਤਕਨੀਕ, ਸਬਰ ਅਤੇ ਗਹਿਰਾਈ ਸਪਸ਼ਟ ਦਿਖਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੇਂਟ ਥਾਮਸ ਸਕੂਲ ਰਾਜਾ ਸਾਂਸੀ ਵਿਖੇ ਹੋਏ ਜ਼ੋਨਲ ਯੋਗਾ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਿਦਆਰਥੀਆਂ ਨੇ ਕੁੱਲ ਦੋ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਕਲਾਤਮਕ ਯੋਗਾ ਦੇ ਅੰਡਰ-14 ਵਰਗ ਵਿੱਚ ਸਕੂਲ ਦੀ ਟੀਮ ਨੇ ਓਵਰਆਲ ਟਰਾਫੀ ਵੀ ਜਿੱਤੀ। ਪ੍ਰਿੰਸੀਪਲ ਨੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਅਖੀਰ ਵਿਚ ਉਹਨਾਂ ਕਿਹਾ ਕਿ ਇਹ ਸਫਲਤਾ ਸਾਬਤ ਕਰਦੀ ਹੈ ਕਿ ਰੇਵਲ ਡੇਲ ਪਬਲਿਕ ਸਕੂਲ ਦੇ ਵਿਿਦਆਰਥੀ ਹਰ ਖੇਤਰ ਵਿੱਚ ਉੱਤਮਤਾ ਵੱਲ ਬੇਮਿਸਾਲ ਕਦਮ ਚੁੱਕ ਰਹੇ ਹਨ।