ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚ ਮਾਰੀਆਂ ਮੱਲਾਂ
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ
Publish Date: Sat, 18 Apr 2026 04:09 PM (IST)
Updated Date: Sat, 18 Apr 2026 04:12 PM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਵਿੱਚ ਸਰਕਲ ਰਾਣਾ ਕਾਲਾ ਜੰਡਿਆਲਾ ਗੁਰੂ ਅੰਮ੍ਤਿਸਰ ਵਿਖੇ ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਉੱਚ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਪਰਮੀਤ ਕੌਰ ਨੇ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਵਿਚ ਸਕੂਲ ਦੇ ਵੱਖ-ਵੱਖ ਗਰੁਪਾਂ ਦੇ 96 ਵਿਿਦਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚ 69 ਵਿਿਦਆਰਥੀਆਂ ਨੇ ਵਿਸ਼ੇਸ਼ ਦਰਜਾ ਹਾਸਲ ਕੀਤਾ। ਸਰਗੁਨਪਰੀਤ ਕੌਰ ਅਤੇ ਸਹਿਨਾਜਦੀਪ ਕੌਰ ਨੇ 97.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਗਰੁੱਪ ਪਹਿਲੇ ਵਿੱਚੋਂ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਗੁਰਸੀਰਤ ਕੌਰ ਨੇ 94.6 ਫ਼ੀਸਦੀ, ਅਵਨੀਤ ਕੌਰ ਨੇ 93.3 ਫ਼ੀਸਦੀ, ਹਰਨੂਰ ਸਿੰਘ ਨੇ 92 ਫ਼ੀਸਦੀ ਅੰਕ ਹਾਸਲ ਕੀਤੇ। ਤੀਸਰੇ ਗਰੁੱਪ ਵਿੱਚੋ ਸੁਖਮਨਪ੍ਰੀਤ ਕੌਰ ਨੇ 91.3 ਫ਼ੀਸਦੀ ਅਤੇ ਤਨੁਪਰੀਤ ਕੌਰ ਨੇ 90.6 ਫ਼ੀਸਦੀ ਅੰਕ ਹਾਸਲ ਕੀਤੇ । ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਪ੍ਰੀਤ ਸਿੰਘ ਅਤੇ ਡਾਕਟਰ ਬਲਬੀਰ ਸਿੰਘ ਗਹਿਰੀ ਮੰਡੀ ਨੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ. ਕਰਨਬੀਰ ਸਿੰਘ ਥਿੰਦ, ਸੁਖਜੀਤ ਸਿੰਘ, ਅਮਨਦੀਪ ਸਿੰਘ, ਪਵਨ ਜੋਸਨ,ਰਵਜੀਤ ਕੌਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ।