ਸ੍ਰੀ ਹੇਮਕੁੰਟ ਸਾਹਿਬ ਯਾਤਰਾ 2026: ਬਰਫ਼ੀਲੇ ਰਸਤੇ ਸਾਫ਼ ਕਰਨ ਲਈ ਭਾਰਤੀ ਫ਼ੌਜ ਨੇ ਸੰਭਾਲੀ ਕਮਾਨ; 23 ਮਈ ਨੂੰ ਖੁੱਲ੍ਹਣਗੇ ਕਿਵਾੜ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਆਰੰਭ ਹੋ ਗਈਆਂ ਹਨ। ਇਸੇ ਕੜੀ ਤਹਿਤ ਭਾਰਤੀ ਫੌਜ ਦੀ 418ਵੀਂ ਮਾਊਂਟੇਨ ਬ੍ਰਿਗੇਡ ਦੀ ਇੱਕ ਟੁਕੜੀ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਵਲੰਟੀਅਰ ਅਰਦਾਸ ਤੋਂ ਬਾਅਦ ਗੋਵਿੰਦਘਾਟ ਤੋਂ ਘੰਗਰੀਆ ਲਈ ਰਵਾਨਾ ਹੋਏ। ਇਨ੍ਹਾਂ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੇ ਰੂਟ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਗੋਵਿੰਦਘਾਟ ਤੋਂ ਭਾਰਤੀ ਫੌਜ ਦੀ 418ਵੀਂ ਸੁਤੰਤਰ ਫੀਲਡ ਕੰਪਨੀ ਦੀ ਇੱਕ ਟੁਕੜੀ, ਇੱਕ ਸੂਬੇਦਾਰ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵਲੰਟੀਅਰਾਂ ਦੇ ਨਾਲ ਅਰਦਾਸ ਤੋਂ ਬਾਅਦ ਗੁਰਦੁਆਰਾ ਗੋਵਿੰਦਘਾਟ
Publish Date: Thu, 16 Apr 2026 12:31 PM (IST)
Updated Date: Thu, 16 Apr 2026 12:32 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਆਰੰਭ ਹੋ ਗਈਆਂ ਹਨ। ਇਸੇ ਕੜੀ ਤਹਿਤ ਭਾਰਤੀ ਫੌਜ ਦੀ 418ਵੀਂ ਮਾਊਂਟੇਨ ਬ੍ਰਿਗੇਡ ਦੀ ਇੱਕ ਟੁਕੜੀ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਵਲੰਟੀਅਰ ਅਰਦਾਸ ਤੋਂ ਬਾਅਦ ਗੋਵਿੰਦਘਾਟ ਤੋਂ ਘੰਗਰੀਆ ਲਈ ਰਵਾਨਾ ਹੋਏ। ਇਨ੍ਹਾਂ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੇ ਰੂਟ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਗੋਵਿੰਦਘਾਟ ਤੋਂ ਭਾਰਤੀ ਫੌਜ ਦੀ 418ਵੀਂ ਸੁਤੰਤਰ ਫੀਲਡ ਕੰਪਨੀ ਦੀ ਇੱਕ ਟੁਕੜੀ, ਇੱਕ ਸੂਬੇਦਾਰ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵਲੰਟੀਅਰਾਂ ਦੇ ਨਾਲ ਅਰਦਾਸ ਤੋਂ ਬਾਅਦ ਗੁਰਦੁਆਰਾ ਗੋਵਿੰਦਘਾਟ ਤੋਂ ਘੰਗਰੀਆ ਲਈ ਰਵਾਨਾ ਹੋਈ।
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀਈਓ ਸੇਵਾ ਸਿੰਘ ਵੱਲੋਂ ਟੀਮ ਨੂੰ ਰਵਾਨਾ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਇਕ ਵਿਸ਼ੇਸ਼ ਟੀਮ ਨੇ ਰਸਤੇ ਦਾ ਸਰਵੇਖਣ ਕੀਤਾ ਸੀ। ਸਰਵੇਖਣ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਅਤੇ ਅਟਲਕੋਟੀ ਗਲੇਸ਼ੀਅਰ ਖੇਤਰਾਂ ਵਿਚ 8 ਫੁੱਟ ਤੋਂ ਵੱਧ ਬਰਫ ਦੇਖੀ ਗਈ ਸੀ। ਹੁਣ ਟੀਮ ਘੰਗਰੀਆ ਵਿਚ ਰੁਕੇਗੀ ਅਤੇ ਭਾਰੀ ਬਰਫ ਕੱਟ ਕੇ ਰੂਟ ਨੂੰ ਸਾਫ ਕਰਦੀ ਹੋਈ ਰੋਜ਼ਾਨਾ ਸ੍ਰੀ ਹੇਮਕੁੰਟ ਸਾਹਿਬ ਵੱਲ ਉੱਪਰ ਨੂੰ ਵਧੇਗੀ।
ਫੌਜੀਆਂ ਅਤੇ ਵਲੰਟੀਅਰਾਂ ਦੇ ਨਿਰੰਤਰ ਯਤਨਾਂ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਤਿੰਨ ਹਫਤਿਆਂ ਦੇ ਅੰਦਰ ਪੂਰਾ ਰਸਤਾ ਸ਼ਰਧਾਲੂਆਂ ਲਈ ਸਾਫ ਅਤੇ ਸੁਰੱਖਿਅਤ ਹੋ ਜਾਵੇਗਾ। 23 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਲੰਮਾਂ ਸਮਾਂ ਮਿਲੇਗਾ। ਯਾਤਰਾ ਦਾ ਪਹਿਲਾ ਜੱਥਾ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਰਿਸ਼ੀਕੇਸ਼ ਤੋਂ ਵਿਸ਼ੇਸ਼ ਸਮਾਗਮ ਤੋਂ ਬਾਅਦ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਹਰ ਸਾਲ ਸੁਰੱਖਿਅਤ ਅਤੇ ਸਫਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਯਕੀਨੀ ਬਣਾਉਂਣ ਵਿਚ ਨਿਰੰਤਰ ਸਹਾਇਤਾ ਅਤੇ ਨਿਰਸਵਾਰਥ ਸੇਵਾ ਲਈ ਭਾਰਤੀ ਫੌਜ ਦਾ ਟਰੱਸਟ ਦਿਲੋਂ ਧੰਨਵਾਦ ਕਰਦਾ ਹੈ।