ਸ੍ਰੀ ਸਤਿਆ ਨਾਰਾਇਣ ਸਵਾਮੀ ਜੀ ਦੀ ਵਿਸ਼ੇਸ਼ ਪੂਜਾ ਅਰਾਧਨਾ ਕੀਤੀ
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ : ਅੰਮ੍ਰਿਤਸਰ : ਪੂਰਨੀਮਾਸੀ ਦੇ ਮੌਕੇ ਪਵਿੱਤਰ ਸ੍ਰੀ ਗਿਰੀਰਾਜ ਧਾਮ ਵਿਖੇ ਸ੍ਰੀ ਸੱਤਿਆ ਨਾਰਾਇਣ ਸਵਾਮੀ
Publish Date: Fri, 01 May 2026 04:22 PM (IST)
Updated Date: Fri, 01 May 2026 04:23 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ : ਅੰਮ੍ਰਿਤਸਰ : ਪੂਰਨੀਮਾਸੀ ਦੇ ਮੌਕੇ ਪਵਿੱਤਰ ਸ੍ਰੀ ਗਿਰੀਰਾਜ ਧਾਮ ਵਿਖੇ ਸ੍ਰੀ ਸੱਤਿਆ ਨਾਰਾਇਣ ਸਵਾਮੀ ਮਹਾਰਾਜ ਦੀ ਵਿਸ਼ੇਸ਼ ਪੂਜਾ ਅਰਾਧਨਾ ਲਈ ਸੰਗਤਾਂ ਵੱਡੀ ਪੱਧਰ ’ਤੇ ਇਕੱਤਰ ਹੋਈਆਂ। ਧਾਮ ਦੇ ਪ੍ਰਮੁੱਖ ਸ੍ਰੀ ਕ੍ਰਿਸ਼ਨ ਕਿਰਪਾ ਪਾਤਰ ਪ੍ਰਭੂ, ਸੁਆਮੀ ਸ੍ਰੀ ਨਿਵਾਸ ਜੀ ਮਹਾਰਾਜ ਨੇ ਦੱਸਿਆ ਕਿ ਇਸ ਮੌਕੇ ਭਵਿਆ ਸਤਿਸੰਗ ਹੋਇਆ ਤੇ ਭਗਤਾਂ ਵੱਲੋਂ ਵਿਸ਼ੇਸ਼ ਸ੍ਰੀ ਸੱਤਿਆ ਨਾਰਾਇਣ ਸੁਆਮੀ ਮਹਾਰਾਜ ਦੀ ਅਰਾਧਨਾ ਪੂਜਾ ਅਤੇ ਭਗਤ ਕੀਰਤਨ ਸੰਗਤਾਂ ਵੱਲੋਂ ਭਾਰੀ ਉਤਸਾਹ ਦੇ ਨਾਲ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਮੌਕੇ ਆਈਆਂ ਸੰਗਤਾਂ ਦੀਆਂ ਮਨੋਕਾਮਨਾ ਅਤੇ ਸਮੂਹ ਜਨ ਕਲਿਆਣ ਲਈ ਅਰਦਾਸ ਪ੍ਰਾਰਥਨਾ ਵੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੁਨੇਹਾ ਗੋਸਵਾਮੀ, ਸਿਿਰਆ ਪਾਂਡੇ, ਹਿਰਦੇ ਪਾਂਡੇ, ਮਾਈਨਾ ਗਹਿਲ, ਸੇਜਲ ਕਪੂਰ, ਸੋਨੀਆ ਸੇਠ, ਬੇਲਾ ਕਪੂਰ, ਕੋਮਲ ਆਦਿ ਮੌਜੂਦ ਸਨ।