'ਨਾਰੀ ਸ਼ਕਤੀ ਵੰਦਨ ਬਿੱਲ' ਦੇ ਵਿਰੋਧ 'ਤੇ ਭੜਕੇ ਸਿਰਸਾ; ਕਿਹਾ- ਵਿਰੋਧੀ ਧਿਰ ਨੇ ਔਰਤਾਂ ਨਾਲ ਕੀਤਾ 'ਵਿਸ਼ਵਾਸਘਾਤ'
ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਵਿਚ ‘ਨਾਰੀ ਸ਼ਕਤੀ ਵੰਦਨ ਬਿੱਲ’ ਨੂੰ ਐਨਡੀਏ ਵੱਲੋਂ ਰੱਦ ਕੀਤੇ ਜਾਣ 'ਤੇ ਕਿਹਾ ਕਿ ਇਹ ਭਾਰਤ ਦੀ ਅੱਧੀ ਆਬਾਦੀ, ਜੋ ਕਿ ਔਰਤਾਂ ਹਨ, ਨਾਲ ਸਿੱਧਾ ਵਿਸ਼ਵਾਸਘਾਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ 'ਇੱਕ ਵਿਅਕਤੀ, ਇੱਕ ਵੋਟ, ਇੱਕ ਮੁੱਲ' ਦੇ ਬੁਨਿਆਦੀ ਸੰਵਿਧਾਨਕ ਸਿਧਾਂਤ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਇਹ ਬਿੱਲ ਪੇਸ਼ ਕੀਤੇ ਸਨ।
Publish Date: Tue, 21 Apr 2026 09:27 AM (IST)
Updated Date: Tue, 21 Apr 2026 09:27 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਵਿਚ ‘ਨਾਰੀ ਸ਼ਕਤੀ ਵੰਦਨ ਬਿੱਲ’ ਨੂੰ ਐਨਡੀਏ ਵੱਲੋਂ ਰੱਦ ਕੀਤੇ ਜਾਣ 'ਤੇ ਕਿਹਾ ਕਿ ਇਹ ਭਾਰਤ ਦੀ ਅੱਧੀ ਆਬਾਦੀ, ਜੋ ਕਿ ਔਰਤਾਂ ਹਨ, ਨਾਲ ਸਿੱਧਾ ਵਿਸ਼ਵਾਸਘਾਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ 'ਇੱਕ ਵਿਅਕਤੀ, ਇੱਕ ਵੋਟ, ਇੱਕ ਮੁੱਲ' ਦੇ ਬੁਨਿਆਦੀ ਸੰਵਿਧਾਨਕ ਸਿਧਾਂਤ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਇਹ ਬਿੱਲ ਪੇਸ਼ ਕੀਤੇ ਸਨ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਅਜਿਹੇ ਸਮੇਂ ਜਦੋਂ ਦੇਸ਼ ਭਰ ਵਿਚ ਔਰਤਾਂ ਹਰ ਖੇਤਰ ਵਿਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਵੱਲ ਵਧ ਰਹੀਆਂ ਹਨ, ਇਹ ਬਹੁਤ ਨਿਰਾਸ਼ਾਜਨਕ ਹੈ ਕਿ ਸੰਸਦ ਵਿਚ ਸਿਆਸੀ ਪਾਰਟੀਆਂ, ਜਿਵੇਂ ਕਿ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਟੀਐਮਸੀ ਅਤੇ ਡੀਐਮਕੇ ਜੋ ਵੀ ਕਈ ਥਾਈ ਨਾਗਰਿਕਾਂ ਦੀ ਨੁਮਾਇੰਦਗੀ ਕਰਦੀਆਂ ਹਨ, ਉਹਨਾਂ ਨੇ ਅਜਿਹੇ ਮਹੱਤਵਪੂਰਨ ਸੁਧਾਰ ਨੂੰ ਰੱਦ ਕਰ ਦਿੱਤਾ ਹੈ। ਇਸ ਬਿੱਲ ਨੂੰ ਰੱਦ ਕਰਕੇ, ਵਿਰੋਧੀ ਪਾਰਟੀਆਂ ਨੇ ਭਾਰਤ ਦੀਆਂ ਔਰਤਾਂ ਨੂੰ ਆਪਣੇ ਵਿਚਾਰਾਂ ਬਾਰੇ ਸਪੱਸ਼ਟ ਸੰਦੇਸ਼ ਦਿੱਤਾ ਹੈ। ਇਨ੍ਹਾਂ ਪਾਰਟੀਆਂ ਨੇ ਨਾ ਸਿਰਫ਼ ਸੰਵਿਧਾਨਕ ਸੋਧਾਂ ਜਾਂ ਹੱਦਬੰਦੀ ਨਾਲ ਸਬੰਧਤ ਬਿੱਲਾਂ ਦਾ ਵਿਰੋਧ ਨਹੀਂ ਕੀਤਾ, ਸਗੋਂ ਭਾਰਤ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਪਿੱਠ ਦਿਖਾਈ ਹੈ।
ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਰਮਾ ਮਹਾਜਨ, ਮੀਨੂੰ ਸਹਿਗਲ, ਮਨਜੀਤ ਕੌਰ ਥਿੰਦ, ਏਕਤਾ ਵੋਹਰਾ, ਅਲਕਾ ਸ਼ਰਮਾ, ਕੌਂਸਲਰ ਸ਼ਰੂਤੀ ਵਿਜ, ਕੌਂਸਲਰ ਕ੍ਰਿਤੀ ਅਰੋੜਾ, ਕੌਂਸਲਰ ਰਮਾ ਮਹਿਤਾ, ਡੌਲੀ ਭਾਟੀਆ, ਮੋਨਿਕਾ ਸ਼੍ਰੀਧਰ, ਮਨਦੀਪ ਕੌਰ, ਜੀਤ ਕੌਰ ਆਦਿ ਵੀ ਮੌਜੂਦ ਸਨ।