ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਵਿਧਾਇਕ ਕੁੰਵਰ ਨੂੰ ਕੀਤਾ ਸਨਮਾਨਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੰਗਤ ਰਾਮ ਸਿਲ੍ਹੀ ਦੀ ਪ੍ਰਧਾਨਗੀ ਹੇਠ ਦਫ਼ਤਰ ਪਿੰਡ ਸੁਲਤਾਨਵਿੰਡ ਵਿਖੇ ਪੰਜਾਬ ਦੇ ਅੱਜ ਕੱਲ੍ਹ ਚੱਲ ਰਹੇ ਹਲਾਤਾਂ ਸਬੰਧੀ ਇਕ ਜ਼ਰੂਰੀ ਮੀਟਿੰਗ ਕੀਤੀ
Publish Date: Sun, 03 May 2026 04:19 PM (IST)
Updated Date: Sun, 03 May 2026 04:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੰਗਤ ਰਾਮ ਸਿਲ੍ਹੀ ਦੀ ਪ੍ਰਧਾਨਗੀ ਹੇਠ ਦਫ਼ਤਰ ਪਿੰਡ ਸੁਲਤਾਨਵਿੰਡ ਵਿਖੇ ਪੰਜਾਬ ਦੇ ਅੱਜ ਕੱਲ੍ਹ ਚੱਲ ਰਹੇ ਹਲਾਤਾਂ ਸਬੰਧੀ ਇਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ। ਐਡਵੋਕੇਟ ਸਿਲ੍ਹੀ ਨੇ ਕਿਹਾ ਕਿ ਇਸ ਮੀਟਿੰਗ ਵਿਚ ਪੰਜਾਬ ਦੀ ਆਵਾਜ਼ ਅਤੇ ਹਲਕਾ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਨਾਲ ਸ਼ਾਮਿਲ ਹੋਏ। ਮੀਟਿੰਗ ਵਿਚ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਪ੍ਰਮੁੱਖ ਵਿਅਕਤੀਆਂ ਨੇ ਪੰਜਾਬ ਦੇ ਅੱਜ ਬਣ ਚੁੱਕੇ ਹੋਏ ਹਲਾਤਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਸਿਲ੍ਹੀ ਨੇ ਕਿਹਾ ਕਿ ਪੰਜਾਬ ਵਿਚ ਪੂਰੇ ਜ਼ੋਰ ’ਤੇ ਹਰੇਕ ਸਰਕਾਰੀ ਮਹਿਕਮੇ ਵਿਚ ਚੱਲ ਰਹੇ ਅੱਤ ਦੇ ਭ੍ਰਿਸ਼ਟਾਚਾਰ, ਗੈਂਗਸਟਰਾਂ ਵਲੋਂ ਬੇਕਸੂਰ ਲੋਕਾਂ ਨੂੰ ਮਿਲਣ ਵਾਲੀਆਂ ਧਮਕੀਆਂ, ਫ਼ਿਰੌਤੀਆਂ, ਦਿਨ ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ, ਦਿਨ ਦਿਹਾੜੇ ਹੋ ਰਹੇ ਕਤਲਾਂ ਬਾਰੇ, ਪੰਜਾਬ ਵਿਚ ਸ਼ਰੇਆਮ ਚੱਲ ਰਹੇ ਨਸ਼ਿਆਂ ਦੇ ਹੜ ਬਾਰੇ, ਪੰਜਾਬ ਪੁਲਿਸ ਵੱਲੋਂ ਨਸ਼ਿਆਂ ਤੇ ਰੋਕਥਾਮ ਵਿਚ ਫੇਲ ਹੋਣ ਬਾਰੇ, ਲੋਕਾਂ ਨੂੰ ਸਾਰੇ ਸਰਕਾਰੀ ਮਹਿਕਮਿਆਂ ਵਿਚੋ ਕਿਸੇ ਵੀ ਤਰ੍ਹਾਂ ਇਨਸਾਫ਼ ਨਾ ਮਿਲਣ ਬਾਰੇ, ਸਰਕਾਰ ਵਲੋਂ ਚੋਣ ਸਮੇਂ ਪੰਜਾਬ ਵਾਸੀਆਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਬਾਰੇ, ਰਾਜਨੀਤਿਕ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਿੱਤ ਨਵੇਂ ਧੋਖੇ ਦੇਣ ਬਾਰੇ, ਸ਼ਹਿਰੀ ਤੇ ਪੇਂਡੂ ਇਲਾਕਿਆਂ ਦਾ ਵਿਕਾਸ ਨਾ ਹੋਣ ਬਾਰੇ, ਸਰਕਾਰ ਦੀਆਂ ਨਾਕਾਮੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਸਿਲ੍ਹੀ ਨੇ ਕਿਹਾ ਕਿ ਸਾਰਿਆਂ ਨੇ ਪੰਜਾਬ ਦੇ ਬਹੁਤ ਜ਼ਰੂਰੀ ਮੁੱਖ ਮੁੱਦਿਆਂ ਬਾਰੇ ਦੇ ਪੰਜਾਬ ਦੇ ਹਲਾਤਾਂ ਬਾਰੇ ਬਹੁਤ ਗੰਭੀਰਤਾ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਬਾਰੇ ਬੀਤੇ ਸਮੇਂ ਬਾਰੇ ਤੇ ਆਉਣ ਵਾਲੇ ਸਮੇਂ ਬਾਰੇ ਆਪਣੇ ਵਿਚਾਰ ਖੁੱਲ ਕੇ ਸਾਰਿਆਂ ਸਾਹਮਣੇ ਰੱਖੇ। ਸਾਰਿਆਂ ਨੇ ਇਹਨਾਂ ਦੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸੁਣਿਆ। ਇਸ ਮੌਕੇ ਹਰਿਤ ਕੁਮਾਰ ਸਿਲ੍ਹੀ ਵਕੀਲ, ਰੋਹਿਤ ਕੁਮਾਰ ਸਿਲ੍ਹੀ ਵਕੀਲ, ਰਾਜੀਵ ਵੋਹਰਾ, ਸੁੱਚਾ ਸਿੰਘ ਬਮਰਾਹ, ਤਰਸੇਮ ਸਿੰਘ, ਪ੍ਰਿੰਸੀਪਲ ਮਨੋਜ ਕੁਮਾਰ ਅਰੋੜਾ, ਬਾਊ ਵਿਨੋਦ ਦੱਤ, ਸਤਨਾਮ ਸਿੰਘ ਬਿੱਲਾ, ਬਲਬੀਰ ਸਿੰਘ, ਦੀਪਕ ਬਹਿਲ, ਹਰਚਰਨ ਸਿੰਘ ਮੋਹਕਮ ਪੁਰਾ, ਬੌਬੀ ਮਕਬੂਲ ਪੂਰਾ, ਰਾਜਬੀਰ ਸਿੰਘ, ਬੰਟੀ ਕੁਮਾਰ, ਸ਼ਿਵਮ ਸ਼ਰਮਾ, ਅਜੀਤ ਸਿੰਘ ਆਦਿ ਹਾਜ਼ਰ ਸਨ।