ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਔਰਤਾਂ ਦੀ ਸ਼ਰਮਨਾਕ ਕਰਤੂਤ, ਨਵੀਂ ਦਿੱਲੀ ਤੋਂ ਪਰਿਵਾਰ ਨਾਲ ਮੱਥਾ ਟੇਕਣ ਆਈ ਸ਼ਰਧਾਲੂ ਦਾ ਸੋਨੇ ਦਾ ਕੜਾ ਉਤਾਰਿਆ
ਨਵੀਂ ਦਿੱਲੀ ਤੋਂ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਇਕ ਵਿਅਕਤੀ ਦਾ ਜੋੜਾ ਘਰ ਦੇ ਬਾਹਰ ਬੜੀ ਚਲਾਕੀ ਨਾਲ ਉਸ ਦਾ ਸੋਨੇ ਦਾ ਕੜਾ ਉਤਾਰ ਲਿਆ ਗਿਆ। ਜਦੋਂ ਪਰਿਵਾਰ ਦੀ ਔਰਤ ਮੈਂਬਰ ਨੇ ਇਹ ਘਟਨਾ ਦੇਖੀ ਤਾਂ ਉਸ ਨੇ ਭੱਜ ਰਹੀ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ।
Publish Date: Tue, 12 May 2026 07:48 PM (IST)
Updated Date: Tue, 12 May 2026 07:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਨਵੀਂ ਦਿੱਲੀ ਤੋਂ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਇਕ ਵਿਅਕਤੀ ਦਾ ਜੋੜਾ ਘਰ ਦੇ ਬਾਹਰ ਬੜੀ ਚਲਾਕੀ ਨਾਲ ਉਸ ਦਾ ਸੋਨੇ ਦਾ ਕੜਾ ਉਤਾਰ ਲਿਆ ਗਿਆ। ਜਦੋਂ ਪਰਿਵਾਰ ਦੀ ਔਰਤ ਮੈਂਬਰ ਨੇ ਇਹ ਘਟਨਾ ਦੇਖੀ ਤਾਂ ਉਸ ਨੇ ਭੱਜ ਰਹੀ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ।
ਭੀੜ ਇਕੱਠੀ ਹੋ ਗਈ ਤੇ ਪੁਲਿਸ ਨੂੰ ਬੁਲਾਇਆ ਗਿਆ। ਇਸ ਦੌਰਾਨ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਮੁਲਜਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ, ਉਸ ਦੇ ਕਬਜ਼ੇ ’ਚੋਂ ਚੋਰੀ ਦਾ ਸੋਨੇ ਦਾ ਕੜਾ ਬਰਾਮਦ ਕਰ ਲਿਆ ਅਤੇ ਪੀੜਤ ਦੇ ਪਰਿਵਾਰ ਨੂੰ ਸੌਂਪ ਦਿੱਤਾ। ਨਵੀਂ ਦਿੱਲੀ ਵਾਸੀ ਦਰਸ਼ਨਾ ਸਚਦੇਵਾ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦਾ ਧੰਨਵਾਦ ਕਰਦਿਆਂ ਇਕ ਵੀਡੀਓ ਜਾਰੀ ਕੀਤਾ। ਔਰਤ ਨੇ ਦੱਸਿਆ ਕਿ ਉਹ 10 ਮਈ ਨੂੰ ਆਪਣੇ ਪਤੀ ਤੇ ਰਿਸ਼ਤੇਦਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਸੀ। ਚਾਰ-ਪੰਜ ਅਣਪਛਾਤੀਆਂ ਔਰਤਾਂ ਨੇ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜੋੜਾ ਘਰ ਨੇੜੇ ਘੇਰ ਲਿਆ।
ਉਸ ਦੇ ਪਤੀ ਨੂੰ ਬੇਚੈਨੀ ਮਹਿਸੂਸ ਹੋਈ। ਉਸ ਨੂੰ ਮਹਿਸੂਸ ਹੋਇਆ ਕਿ ਇਹ ਔਰਤਾਂ ਕੁਝ ਕਰਨ ਜਾ ਰਹੀਆਂ ਹਨ। ਇਸ ਦੌਰਾਨ ਇਕ ਔਰਤ ਨੇ ਉਸ ਦੇ ਪਤੀ ਦੇ ਗੁੱਟ ਤੋਂ ਸੋਨੇ ਦਾ ਕੜਾ ਲਾਹ ਦਿੱਤਾ ਤੇ ਭੱਜਣ ਲੱਗੀ।
ਉਸ ਨੇ ਤੁਰੰਤ ਭੱਜ ਕੇ ਮੁਲਜ਼ਮ ਔਰਤ ਨੂੰ ਕਾਬੂ ਕਰ ਕੇ ਲਿਆ, ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠਾ ਕੀਤਾ। ਇਸ ਦੌਰਾਨ ਪੁਲਿਸ ਨੂੰ ਬੁਲਾਇਆ ਗਿਆ ਤੇ ਔਰਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਔਰਤ ਦੇ ਕਬਜ਼ੇ ’ਚੋਂ ਚੋਰੀ ਦਾ ਸਾਮਾਨ ਬਰਾਮਦ ਕਰ ਕੇ ਪੀੜਤਾਂ ਹਵਾਲੇ ਕਰ ਦਿੱਤਾ।