Sad News : ਮੈਲਬੌਰਨ ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹਰਨੂਰ ਸਿੰਘ
ਮੈਲਬੌਰਨ ਵਿਚ ਇਕ ਟਰੱਕ ਹਾਦਸੇ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਬਰਾੜ ਦਾ ਰਹਿਣ ਵਾਲਾ ਸੀ...
Publish Date: Sat, 12 Apr 2025 07:41 PM (IST)
Updated Date: Sat, 12 Apr 2025 07:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੈਲਬੌਰਨ ਵਿਚ ਇਕ ਟਰੱਕ ਹਾਦਸੇ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਬਰਾੜ ਦਾ ਰਹਿਣ ਵਾਲਾ ਸੀ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ 2018 ਵਿਚ ਮੈਲਬੌਰਨ ਗਿਆ ਸੀ। ਉਹ ਪੀਆਰ ਸੀ। ਬੀਤੇ ਕੱਲ ਉਹ ਇਕ ਟਰੱਕ ਨਾਲ ਸਿਡਨੀ ਤੋਂ ਐਡੀਲੇਡ ਜਾ ਰਿਹਾ ਸੀ।
ਹਰਨੂਰ ਸਿੰਘ ਦੀ ਰਸਤੇ ਵਿਚ ਇਕ ਟਰੱਕ ਹਾਦਸੇ ਵਿਚ ਮੌਤ ਹੋ ਗਈ। ਹਰਨੂਰ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ।