Sad News : ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਸਦਮਾ, ਪਤਨੀ ਦਾ ਦੇਹਾਂਤ; ਮੁਹਾਲੀ 'ਚ ਸ਼ੁੱਕਰਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ
ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਸ ਸਮੇਂ ਸਦਮਾ ਲੱਗਾ ਜਦ ਉਨ੍ਹਾਂ ਦੀ ਪਤਨੀ ਸਤਪਾਲ ਕੌਰ 85 ਸਾਲ ਦੀ ਉਮਰ ਭੋਗ ਕੇ ਵਿਛੋੜਾ ਦੇ ਗਏ।
Publish Date: Thu, 18 Sep 2025 06:18 PM (IST)
Updated Date: Thu, 18 Sep 2025 06:20 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਸ ਸਮੇਂ ਸਦਮਾ ਲੱਗਾ ਜਦ ਉਨ੍ਹਾਂ ਦੀ ਪਤਨੀ ਸਤਪਾਲ ਕੌਰ 85 ਸਾਲ ਦੀ ਉਮਰ ਭੋਗ ਕੇ ਵਿਛੋੜਾ ਦੇ ਗਏ।
ਜ਼ਿਕਰਯੋਗ ਹੈ ਕਿ ਮਰਹੂਮ ਸਤਪਾਲ ਕੌਰ ਸਾਬਕਾ ਅਧਿਆਪਕ ਸਨ ਅਤੇ ਨਾਟਕਰਮੀ ਸੰਜੀਵਨ ਤੇ ਰੰਜੀਵਨ ਦੇ ਮਾਤਾ ਸਨ। ਇੰਦਰਜੀਤ ਰੂਪੋਵਾਲੀ ਜਨਰਲ ਸਕੱਤਰ ਇਪਟਾ ਪੰਜਾਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਤਪਾਲ ਕੌਰ ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਬਾਅਦ ਦੁਪਹਿਰ 12.ਵਜੇ ਬਲੌਂਗੀ ਸ਼ਮਸ਼ਾਨ ਘਾਟ ਮੁਹਾਲੀ ਵਿਖੇ ਹੋਵੇਗਾ। ਪੰਜਾਬ ਦੇ ਇਪਟਾ ਕਾਰਕੁੰਨ ,ਲੇਖਕਾ ਅਤੇ ਰੰਗਕਰਮੀ ਪਰਿਵਾਰ ਦੇ ਦੁੱਖ ਵਿੱਚ ਸਰੀਕ ਹੋਣਗੇ।