ਖ਼ਾਲਸਾ ਕਾਲਜ ਪਬਲਿਕ ਤੇ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਖ਼ਾਲਸਾ ਕਾਲਜ ਪਬਲਿਕ ਤੇ ਇੰਟਰਨੈਸ਼ਨਲ ਸਕੂਲ 12ਵੀਂ ਸੀਬੀਐੱਸਈ ਦਾ ਨਤੀਜ਼ਾ ਰਿਹਾ ਸ਼ਾਨਦਾਰ
Publish Date: Thu, 14 May 2026 05:48 PM (IST)
Updated Date: Fri, 15 May 2026 04:06 AM (IST)

ਕੈਪਸ਼ਨ:- ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਸਕੂਲ ਸਟਾਫ਼। - ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਅਤੇ ਸਕੂਲ ਸਟਾਫ਼। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਚੱਲ ਰਹੇ ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊਦੇ ਵਿਦਿਆਰਥੀਆਂ ਨੇ 12ਵੀਂ ਸੀਬੀਐੱਸਈ ਬੋਰਡ ਦਾ ਨਤੀਜਾ 100 ਫ਼ੀਸਦੀ ਪ੍ਰਾਪਤ ਕਰ ਕੇ ਜ਼ਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਕੂਲ ਦੇ 217 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਇੰਸ ਦੀ ਵਿਦਿਆਰਥਣ ਅੰਸ਼ਪ੍ਰੀਤ ਕੌਰ ਨੇ 97% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਕਾਮਰਸ ਦੀ ਵਿਦਿਆਰਥਣ ਨਵਦੀਪ ਕੌਰ ਨੇ 96.6% ਫ਼ੀਸਦੀ ਨਾਲ ਦੂਸਰਾ, ਕਾਮਰਸ ਦੀ ਖੁਸ਼ਪ੍ਰੀਤ ਕੌਰ ਨੇ 95.4%, ਕਾਮਰਸ ਦੀ ਰਵਰੀਤ ਕੌਰ ਨੇ 95% ਅੰਕ ਨਾਲ ਕ੍ਰਮਵਾਰ ਤੀਜਾ, ਚੌਥਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਦ ਕਿ ਸਾਇੰਸ ਦੇ ਅਕਸਦੀਪ ਸਿੰਘ ਨੇ 94.4% ਅਤੇ ਮਨਜੋਤ ਸਿੰਘ ਨੇ 94% ਫੀਸਦੀ, ਹਿਊਮੈਨਿਟੀ ਦੇ ਪੁਨੀਤ ਸ਼ਰਮਾ ਨੇ 92.4, ਕਾਮਰਸ ਦੀ ਅਮਨਪ੍ਰੀਤ ਕੌਰ ਨੇ 92.4%, ਹਿਊਮੈਨਿਟੀ ਦੀ ਗੁਰਲੀਨ ਕੌਰ ਨੇ 92%, ਸਾਇੰਸ ਦੀ ਕੋਮਲਪ੍ਰੀਤ ਕੌਰ ਅਤੇ ਕੰਵਰਦੀਪ ਸਿੰਘ ਕਪੂਰ ਨੇ 91.4%, ਕਾਮਰਸ ਦੇ ਜੋਗੀਰਾਜ ਕਪੂਰ ਨੇ 91.2%, ਕਾਮਰਸ ਦੀ ਪ੍ਰਭਜੋਤ ਕੌਰ ਨੇ 91%, ਕਾਮਰਸ ਦੇ ਮਹਿਰਿੰਦਰਦੀਪ ਸਿੰਘ ਅਤੇ ਕਾਰਤਿਕ ਰਾਮਪਾਲ ਨੇ 90% ਅਤੇ ਸਾਇੰਸ ਦੀ ਹਰਲੀਨ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਸਾਇੰਸ, ਕਾਮਰਸ, ਹਿਊਮੈਨਿਟੀ ਤੇ ਹੋਰਨਾਂ ਵਿਸ਼ਿਆਂ ਦੇ ਵਿਦਿਆਰਥੀ ਨੇ ਪ੍ਰੀਖਿਆ ’ਚ ਸ਼ਾਨਦਾਰ ਨੰਬਰ ਹਾਸਲ ਕੀਤੇ ਹਨ। ਇਸੇ ਤਰ੍ਹਾਂ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਨਿਰਮਲਜੀਤ ਕੌਰ ਗਿੱਲ ਨੇ ਕਿਹਾ ਕਿ ਮੈਡੀਕਲ ਦੀ ਵਿਦਿਆਰਥਣ ਸੁਖਦੀਪ ਕੌਰ ਨੇ 94.6% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਆਰਟਸ ਦੀ ਮਹਿਕਪ੍ਰੀਤ ਕੌਰ ਨੇ 94% ਨਾਲ ਸਕੂਲ ’ਚੋਂ ਦੂਸਰਾ ਅਤੇ ਕਾਮਰਸ ਦੀ ਖੁਸ਼ਦੀਪ ਕੌਰ ਨੇ 93.2% ਲੈ ਕੇ ਸਕੂਲ ’ਚੋਂ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ 89 ਵਿਦਿਆਰਥੀਆਂ ਨੇ ਉਕਤ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਜਿਸ ’ਚ 10 ਵਿਦਿਆਰਥੀ 90% ਤੋਂ ਵਧੇਰੇ ਅਤੇ 32 ਵਿਦਿਆਰਥੀ 80% ਤੋਂ ਵਧੇਰੇ ਪ੍ਰਤੀਸ਼ਤ ਲੈ ਕੇ ਪਾਸ ਹੋਏ। ਉਨ੍ਹਾਂ ਕਿਹਾ ਕਿ ਹੋਰਨਾਂ ’ਚ ਤਨੀਸ਼ਾ ਮਹਾਜਨ ਨੇ 93%, ਚਮਨਪ੍ਰੀਤ ਕੌਰ ਨੇ 92%, ਹਰਕੀਰਤ ਸਿੰਘ ਨੇ 91.8%, ਹਰਨੂਰ ਸਿੰਘ ਨੇ 91.2%, ਸੁਪ੍ਰੀਤ ਕੌਰ ਗਿੱਲ ਨੇ 91%, ਤਨਵੀਰ ਕੌਰ ਨੇ 90.4 % ਅਤੇ ਗੁਰਲੀਨ ਕੌਰ ਨੇ 90.4% ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਗਿੱਲ ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਦਿੱਤੇ ਸਹਿਯੋਗ ਸਦਕਾ ਹੀ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਛੀਨਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਕੂਲ ਦਾ ਟੀਚਾ ਵਿਦਿਆਰਥੀਆਂ ਨੂੰ ਕਦਰਾਂ ਕੀਮਤਾਂ ਅਧਾਰਿਤ ਸਿੱਖਿਆ ਪ੍ਰਦਾਨ ਕਰਨਾ ਅਤੇ ਸਮੇਂ ਦੇ ਹਾਣੀ ਬਣਾਉਣਾ ਹੈ। ਉਨ੍ਹਾਂ ਇਸ ਮੌਕੇ ਪ੍ਰੀਖਿਆਵਾਂ ਪਾਸ ਕਰਨ ਵਾਲੇ ਵਿਦਿਆਰਥੀ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਸਕੂਲ, ਮਾਤਾ ਪਿਤਾ ਅਤੇ ਜ਼ਿਲੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਕਤ ਸਕੂਲਾਂ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।