ਸੜਕ ਹਾਦਸੇ 'ਚ ਮਹਿਲਾ ਕਾਂਸਟੇਬਲ ਦੀ ਮੌਤ
road accident road accident
Publish Date: Thu, 01 Oct 2020 07:37 PM (IST)
Updated Date: Thu, 01 Oct 2020 07:37 PM (IST)
ਕੁਲਦੀਪ ਸੰਤੂਨੰਗਲ, ਚੇਤਨਪੁਰਾ : ਵੀਰਵਾਰ ਸਵੇਰੇ ਅੰਮਿ੍ਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ਵਾਇਆ ਸੰਗਤਪੁਰਾ ਤੇ ਹੋਏ ਦਰਦਨਾਕ ਸੜਕ ਹਾਦਸੇ 'ਚ ਪੰਜਾਬ ਪੁਲਿਸ 'ਚ ਤਾਇਨਾਤ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਮੀ ਪੁੱਤਰੀ ਸਲੀਮ ਮਸੀਹ ਵਾਸੀ ਪਿੰਡ ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਐਕਟਿਵਾ 'ਤੇ ਅੰਮਿ੍ਤਸਰ ਪੁਲਿਸ ਲਾਈਨ ਡਿਊਟੀ 'ਤੇ ਜਾ ਰਹੀ ਸੀ ਕਿ ਰਸਤੇ 'ਚ ਮੱਜੂਪੁਰਾ ਨੇੜੇ ਪਿੱਛੋਂ ਆ ਰਹੀ ਸਕਾਰਪੀਓ ਨੇ ਆਪਣੀ ਲਪੇਟ 'ਚ ਲੈ ਲਿਆ। ਟੱਕਰ ਏਨੀ ਜ਼ੋਰਦਾਰ ਸੀ ਕਿ ਮਹਿਲਾ ਕਾਂਸਟੇਬਲ ਖੇਤਾਂ 'ਚ ਜਾ ਡਿੱਗੀ ਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੀ ਥਾਣਾ ਝੰਡੇਰ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਸੜਕ ਨੂੰ ਚੋੜ੍ਹਾ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਇਸ ਦੇ ਦੁਆਲੇ ਟੋਏ ਪੁੱਟੇ ਹਨ ਜਿਨ੍ਹਾਂ 'ਚ ਪੱਥਰ ਪਾਇਆ ਜਾਣਾ ਸੀ ਪਰ ਪ੍ਰਸ਼ਾਸ਼ਨ ਦੀ ਮਾੜੀ ਕਾਰਗੁਜ਼ਾਰੀ ਕਰਕੇ ਇਹ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਆਏ ਦਿਨ ਇਸ ਸੜਕ 'ਤੇ ਹਾਦਸੇ ਹੁੰਦੇ ਰਹਿੰਦੇ ਹਨ ਤੇ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਹਨ।