ਰੈਪਰ ਬਾਦਸ਼ਾਹ ਆਪਣੀ ਮਾਂ ਨਾਲ ਪਹੁੰਚੇ ਅਜਨਾਲਾ, ਹੜ੍ਹ ਪ੍ਰਭਾਵਤ ਪਰਿਵਾਰ ਨੂੰ ਸੌਂਪੀ ਘਰ ਦੀ ਚਾਬੀ; ਬੋਲੇ-ਨਵੀਂ ਜ਼ਿੰਦਗੀ ਸ਼ੁਰੂ ਕਰੋ
ਰੈਪਰ ਤੇ ਗਾਇਕ ਕਲਾਕਾਰ ਬਾਦਸ਼ਾਹ ਐਤਵਾਰ ਨੂੰ ਅਜਨਾਲਾ ਦੇ ਪਿੰਡ ਪੈੜੇਵਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਤ ਇਕ ਪਰਿਵਾਰ ਲਈ ਨਵਾਂ ਘਰ ਬਣਾਉਣ ਤੋਂ ਬਾਅਦ ਚਾਬੀ ਸੌਂਪੀ। ਰੈਪਰ ਬਾਦਸ਼ਾਹ ਦੀ ਮਾਂ ਅਵਿਨਾਸ਼ ਕੌਰ ਖ਼ਾਸ ਤੌਰ 'ਤੇ ਉਨ੍ਹਾਂ ਦੇ ਨਾਲ ਸੀ। ਅਵਿਨਾਸ਼ ਕੌਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਛੱਤ ਗੁਆ ਦਿੰਦਾ ਹੈ, ਤਾਂ ਉਹ ਸਭ ਕੁਝ ਗੁਆ ਬੈਠਦਾ ਹੈ।
Publish Date: Sun, 21 Dec 2025 08:46 PM (IST)
Updated Date: Sun, 21 Dec 2025 08:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰੈਪਰ ਤੇ ਗਾਇਕ ਕਲਾਕਾਰ ਬਾਦਸ਼ਾਹ ਐਤਵਾਰ ਨੂੰ ਅਜਨਾਲਾ ਦੇ ਪਿੰਡ ਪੈੜੇਵਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਤ ਇਕ ਪਰਿਵਾਰ ਲਈ ਨਵਾਂ ਘਰ ਬਣਾਉਣ ਤੋਂ ਬਾਅਦ ਚਾਬੀ ਸੌਂਪੀ। ਰੈਪਰ ਬਾਦਸ਼ਾਹ ਦੀ ਮਾਂ ਅਵਿਨਾਸ਼ ਕੌਰ ਖ਼ਾਸ ਤੌਰ 'ਤੇ ਉਨ੍ਹਾਂ ਦੇ ਨਾਲ ਸੀ। ਅਵਿਨਾਸ਼ ਕੌਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਛੱਤ ਗੁਆ ਦਿੰਦਾ ਹੈ, ਤਾਂ ਉਹ ਸਭ ਕੁਝ ਗੁਆ ਬੈਠਦਾ ਹੈ। ਘਰ ਮਿਲਣ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ, ਉਹ ਖੁਸ਼ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਬਾਦਸ਼ਾਹ ਨੇ ਇਸ ਪਰਿਵਾਰ ਨੂੰ ਸੁਰੱਖਿਅਤ ਛੱਤ ਮੁਹੱਈਆ ਕਰਵਾਉਣ ਦੇ ਯੋਗ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਯੋਗ ਮੈਂਬਰਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹ ਪੰਜਾਬ ਵਿਚ ਆਉਂਦੇ ਹਨ ਤਾਂ ਉਹ ਜਾਣਦੇ ਸਨ ਕਿ ਪੰਜਾਬੀ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ। ਇਸ ਸਮੇਂ ਹਰ ਗਾਇਕ ਪੰਜਾਬ ਦੇ ਨਾਲ ਖੜ੍ਹਾ ਹੈ ਤੇ ਖਾਲਸਾ ਏਡ ਵੀ ਅਜਿਹੇ ਲੋਕਾਂ ਲਈ ਮਦਦ ਦਾ ਜ਼ਰੀਆ ਬਣ ਗਈ ਹੈ।
ਪਿੰਡ ਵਾਸੀਆਂ ਨੇ ਗਾਇਕ ਅਤੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਅਜਨਾਲਾ ਦੇ ਪਿੰਡ ਪੈੜੇਵਾਲ ਪਹੁੰਚਣ ਅਤੇ ਘਰ ਦੀ ਮੁਰੰਮਤ ਕਰਵਾਉਣ ਤੋਂ ਇਲਾਵਾ ਹੜ੍ਹ ਪ੍ਰਭਾਵਤ ਪਰਿਵਾਰ ਨੂੰ ਚਾਬੀਆਂ ਸੌਂਪਣ ਲਈ ਧੰਨਵਾਦ ਕੀਤਾ। ਬਾਦਸ਼ਾਹ ਦੀ ਮਾਂ ਨੇ ਵੀ ਸੇਵਾ ਦੇ ਇਸ ਕਾਰਜ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਨਾ-ਸਿਰਫ਼ ਮਾਣ ਮਹਿਸੂਸ ਕਰ ਰਹੀ ਹੈ ਬਲਕਿ ਖੁਸ਼ ਵੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਮੈਂਬਰ ਨੇ ਇਕ ਚੰਗਾ ਕੰਮ ਕੀਤਾ ਹੈ। ਸਾਰੇ ਪਿੰਡ ਵਾਸੀਆਂ ਨੇ ਇਸ ਸਹਾਇਤਾ ਲਈ ਬਾਦਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਵੀ ਕੀਤਾ।